ਸੜਕ ਹਾਦਸੇ ਦੇ ਮਾਮਲੇ ਵਿਚ ਅਦਾਲਤ ਨੇ ਕੀਤਾ ਬਰੀ
Saturday, Nov 16, 2024 - 06:15 PM (IST)

.ਫਰੀਦਕੋਟ ( ਜਗਦੀਸ਼) : ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਮਿਸ ਚੰਦਨ ਦੀ ਅਦਾਲਤ ਨੇ ਲਗਭਗ ਇਕ ਸਾਲ ਪੁਰਾਣੇ ਸੜਕ ਹਾਦਸੇ ਦੇ ਇਕ ਮੁਕੱਦਮੇ ਦਾ ਫੈਸਲਾ ਕਰਦਿਆਂ ਇਕ ਵਿਅਕਤੀ ਨੂੰ ਸਬੂਤਾ ਅਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵਾਸੀ ਬਰਗਾੜੀ ਜ਼ਿਲ੍ਹਾ ਫਰੀਦਕੋਟ ਦੀ ਇਕ ਔਰਤ ਦੇ ਬਿਆਨ ਤੇ ਥਾਣਾ ਬਾਜਾਖਾਨਾ ਵਿਖੇ ਇਕ ਬੋਲੈਰੋ ਗੱਡੀ ਦੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗੋਦਾਰਾ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 304 ਏ, 279, 337, ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ 'ਤੇ ਮਾਨਯੋਗ ਅਦਾਲਤ ਨੇ ਮੁੱਦਈ ਵੱਲੋਂ ਪੁਖਤਾ ਸਬੂਤ ਪੇਸ਼ ਨਾ ਕਰਨ ਤੇ ਜਸਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ।