ਪੰਜਾਬੀ ਸਾਹਿਤ ਸਭਾ ਨੇ ਕੀਤੀ ਗੁਰਪ੍ਰੀਤ ਮਾਨ 'ਮੌੜ' ਨਾਲ ਸਾਹਿਤਕ ਮਿਲਣੀ

Monday, May 14, 2018 - 04:56 PM (IST)

ਪੰਜਾਬੀ ਸਾਹਿਤ ਸਭਾ ਨੇ ਕੀਤੀ ਗੁਰਪ੍ਰੀਤ ਮਾਨ 'ਮੌੜ' ਨਾਲ ਸਾਹਿਤਕ ਮਿਲਣੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— 'ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਨੌਜਵਾਨ ਲੇਖਕ, ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਮਾਨ 'ਮੌੜ' ਨਾਲ ਸਾਹਿਤਕ ਮਿਲਣੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਅਵਤਾਰ ਮੁਕਤਸਰੀ ਨੇ ਗੁਰਪ੍ਰੀਤ ਮਾਨ ਦੇ ਸਵਾਗਤ ਲਈ ਗੀਤ ਗਾ ਕੇ ਕੀਤੀ, ਸਮਸ਼ੇਰ ਗਾਫ਼ਿਲ ਨੇ 'ਮਾਊਥ ਔਰਗੈਨ' ਨਾਲ ਸੰਗੀਤਕ ਧੁਨਾਂ ਵਜਾ ਕੇ ਰੰਗ ਬੰਨਿਆ, ਸੇਵਕ ਬਰਾੜ 'ਖੋਖਰ' ਨੇ ਵਿਰਸੇ ਦਾ ਗੀਤ ਗਾਇਆ, ਦੀਪਕ ਤੇਜਾ ਨੇ 'ਜੂਨ ਨੀ ਗ਼ਰੀਬਾਂ ਦੀ ਮਾੜੀ' ਗੀਤ ਗਾਇਆ, ਚੌ: ਅਮੀ ਚੰਦ ਨੇ ਸ਼ੇਅਰ ਸੁਣਾਏ, ਬਿੱਕਰ ਸਿੰਘ ਵਿਯੋਗੀ ਨੇ ਆਪਣੀ ਗਜ਼ਲ ਪੇਸ਼ ਕੀਤੀ, ਜੋਬਨ ਮੋਤਲੇਵਾਲਾ ਨੇ ਕੁੜੀਆਂ ਦੀ ਇਕ ਕਵਿਤਾ ਅਤੇ ਗੀਤ ਸੁਣਾਇਆ, ਬਲਦੇਵ ਇਕਵੰਨ ਨੇ 'ਪਿਆਰ ਬਣਿਆ ਰਹੇ' ਕਵਿਤਾ ਸੁਣਾਈ, ਚੂਹੜ ਸਿੰਘ ਬਰਾੜ ਨੇ ਗੀਤ, ਲੱਕੀ ਚਾਵਲਾ ਨੇ ਹਾਸ-ਰਾਸ ਕਵਿਤਾਵਾਂ ਸੁਣਾ ਕੇ ਰੌਣਕਾਂ ਲਾਈਆਂ, ਗੀਤਕਾਰ ਪੰਮਾ ਖੋਖਰ ਨੇ ਵਿਅੰਗਮਈ ਗੀਤ 'ਗੋਲਗੱਪੇ' ਸੁਣਾ ਕੇ ਰੰਗ ਬੰਨਿ•ਆ, ਗੁਰਜੰਟ ਸਿੰਘ ਦਲੇਰ ਨੇ ਨਸ਼ੇ ਸਬੰਧੀ ਕਵਿਤਾ ਪੇਸ਼ ਕੀਤੀ, ਪ੍ਰੋ: ਦਤਾਰ ਸਿੰਘ ਨੇ ਦੋਹੇ, ਹਰਦੇਵ ਇੰਸਾਂ ਨੇ ਕਾਵਿ ਰਚਨਾ, ਲਵਲੀ ਮਾਨ ਨੇ 'ਕੁੜੀਆਂ ਚਿੜੀਆਂ' ਕਵਿਤਾ ਸੁਣਾਈ, ਕੁਲਵੰਤ ਸਰੋਤਾ ਨੇ ਮਿੰਨੀ ਕਹਾਣੀ 'ਤਬਦੀਲੀ' ਸੁਣਾਈ। ਇਸ ਉਰਪੰਤ ਮਹਿਮਾਨ ਸਾਹਿਤਕਾਰ ਗੁਰਪ੍ਰੀਤ ਮਾਨ 'ਮੌੜ' ਨੇ ਆਪਣੇ ਸਾਹਿਤਕ, ਸਮਾਜਸੇਵਕ ਅਤੇ ਵਾਤਾਵਰਨ ਨਾਲ ਅੰਤਾਂ ਦੇ ਮੋਹ ਪਿਆਰ ਬਾਰੇ ਵਿਸਥਾਰ ਨਾਲ ਗੱਲਬਾਤ ਸਾਂਝੀ ਕੀਤੀ। ਨਾਵਲਕਾਰ ਪਰਮਜੀਤ ਸਿੰਘ ਕਮਲਾ ਅਤੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੇ 'ਪੰਜਾਬੀ ਸਾਹਿਤ ਸਭਾ' ਸ੍ਰੀ ਮੁਕਤਸਰ ਸਾਹਿਬ ਬਾਰੇ ਇਕੱਤਰ ਹੋਏ ਸਾਹਿਤਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਅਖ਼ੀਰ 'ਚ ਮਹਿਮਾਨ ਸਖਸ਼ੀਅਤ ਗੁਰਪ੍ਰੀਤ ਮਾਨ 'ਮੌੜ' ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਪਰੋਕਤ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਪੱਤਰਕਾਰ ਸਾਹਿਲ ਕੁਮਾਰ ਹੈਪੀ, ਰਾਜਵਿੰਦਰ ਸਿੰਘ ਰਾਜਾ, ਸਭਾ ਦੇ ਪ੍ਰੈੱਸ ਸਕੱਤਰ ਜੱਗਾ ਸਿੰਘ ਰੱਤੇਵਾਲਾ, ਗੁਰਸੇਵਕ ਸਿੰਘ ਗੂੜੀਸੰਘਰ, ਬਬਲੂ ਮਾਨ, ਖੁਸ਼ਹਾਲ ਮਾਨ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸਰੋਤਾ ਨੇ ਬਾਖੂਬੀ ਨਿਭਾਇਆ।


Related News