ਨਾਬਾਲਗ ਬੱਚਾ ਸ਼ੱਕੀ ਹਾਲਤ ਵਿਚ ਲਾਪਤਾ, ਪਰਿਵਾਰ ਦਾ ਰੋ ਰੋ ਬੁਰਾ ਹਾਲ
Wednesday, May 21, 2025 - 05:55 PM (IST)

ਫ਼ਰੀਦਕੋਟ (ਰਾਜਨ) : ਸ਼ਹਿਰ ਦੇ ਇਕ ਪਰਿਵਾਰ ਦੇ ਨਾਬਾਲਗ ਲੜਕੇ ਦੇ ਸ਼ੱਕੀ ਹਾਲਤ ਵਿਚ ਗੁੰਮ ਹੋ ਜਾਣ ’ਤੇ ਪੁਲਸ ਪ੍ਰਸ਼ਾਸਨ ਵੱਲੋਂ ਸਥਾਨਕ ਜੌੜੀਆਂ ਨਹਿਰਾਂ ਨੇੜਿਓਂ ਉਸਦੀਆਂ ਚੱਪਲਾਂ ਬਰਾਮਦ ਹੋਣ ’ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਬੱਚਾ ਹੋਰਨਾਂ ਨਾਲ ਮਿਲ ਕੇ ਕਥਿਤ ਨਹਿਰਾਂ ’ਤੇ ਨਹਾਉਣ ਗਿਆ ਸੀ ਪ੍ਰੰਤੂ ਘਰ ਵਾਪਿਸ ਨਹੀਂ ਪਰਤਿਆਂ। ਖਬਰ ਲਿਖੇ ਜਾਣ ਤੱਕ ਪੁਲਸ ਦਾ ਨਹਿਰ ਵਿਚ ਸਰਚ ਅਭਿਆਨ ਜਾਰੀ ਸੀ। ਉਧਰ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।