ਲਾਇਨ ਭੁੱਲਰ ਅਤੇ ਲਾਇਨ ਅਰੋੜਾ ਰਿਜ਼ਨ ਦੀ ਕਮੇਟੀ ਦੇ ਮੈਂਬਰ ਨਿਯੁਕਤ

Friday, Jun 08, 2018 - 05:38 PM (IST)

ਲਾਇਨ ਭੁੱਲਰ ਅਤੇ ਲਾਇਨ ਅਰੋੜਾ ਰਿਜ਼ਨ ਦੀ ਕਮੇਟੀ ਦੇ ਮੈਂਬਰ ਨਿਯੁਕਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਇੰਟਰਨੈਸ਼ਨਲ ਲਾਇਨਜ ਕਲੱਬ ਜ਼ਿਲਾ 321 ਐੱਫ ਦੇ ਜ਼ਿਲਾ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਿਜ਼ਨ ਚੇਅਰਮੈਨ ਲਾਇਨ ਅਰਵਿੰਦਰਪਾਲ ਸਿੰਘ ਬੱਬੂ ਨੇ ਆਪਣੇ ਰਿਜ਼ਨ ਦੀ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਲਾਇਨਜ ਕਲੱਬ ਮੰਡੀ ਅਬੋਹਰ ਦੇ ਲਾਇਨ ਰਘਬੀਰ ਸਿੰਘ ਭੁੱਲਰ ਨੂੰ ਰਿਜ਼ਨ ਦਾ ਕੋਆਰਡੀਨੇਟਰ ਕੋਇਸਟ ਅਤੇ ਲਾਇਨ ਸ਼ਾਮ ਲਾਲ ਅਰੋੜਾ ਨੂੰ ਰਿਜ਼ਨ ਦਾ ਇੰਨਵੈਰਮੈਟ ਕੋਆਰਡੀਨੇਟਰ ਬਣਾਏ ਜਾਣ ਦੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਲਾਇਨਜ ਕਲੱਬ ਮੁਕਤਸਰ ਅਨਮੋਲ ਦੇ ਸੀਨੀਅਰ ਮੈਂਬਰ ਲਾਇਨ ਨਿਰੰਜਨ ਸਿੰਘ ਰੱਖਰਾ ਨੇ ਦੱਸਿਆ ਕਿ ਜ਼ਿਲਾ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ ਵੱਲੋਂ ਜ਼ਿਲੇ ਭਰ ਦੀਆਂ ਸਾਰੀਆਂ ਕਲੱਬਾਂ ਦੇ ਪ੍ਰਧਾਨ, ਸੈਕਟਰੀ, ਕੈਸ਼ੀਅਰ, ਰਿਜ਼ਨ ਚੇਅਰਮੈਨ, ਜੋਨ ਚੇਅਰਮੈਨ ਦੀ ਸਕੂਲਿੰਗ 15 ਤੋਂ ਲੈ ਕੇ 17 ਜੂਨ ਤੱਕ ਕੋਟੀ ਰਿਜ਼ੋਟ ਸ਼ਿਮਲਾ (ਹਿਮਾਚਲ ਪ੍ਰਦੇਸ਼)ਵਿਖੇ ਰੱਖੀ ਗਈ ਹੈ। ਇਸ ਸਮੇਂ ਲਾਇਨਜ਼ ਕਲੱਬ ਮੰਡੀ ਅਬੋਹਰ ਦੇ ਪ੍ਰਧਾਨ ਲਾਇਨ ਗੁਰਪ੍ਰੀਤ ਸਿੰਘ ਸੇਖੋਂ ਨੇ ਰਿਜ਼ਨ ਚੇਅਰਮੈਨ ਲਾਇਨ ਅਰਵਿੰਦਰਪਾਲ ਸਿੰਘ ਬੱਬੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਕਲੱਬ ਦੇ ਦੋ ਮੈਬਰਾਂ ਨੂੰ ਰਿਜ਼ਨ ਦੀ ਕਮੇਟੀ 'ਚ ਸ਼ਾਮਲ ਕਰਨ ਨਾਲ ਸਾਡੇ ਕਲੱਬ ਦਾ ਮਾਣ ਵਧਿਆ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਾਇਨ ਬੱਬੂ ਨੇ ਕਿਹਾ ਕਿ ਮਾਣਯੋਗ ਜ਼ਿਲਾ ਗਵਰਨਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਸਾਨੂੰ ਵੱਧ ਤੋ ਵੱਧ  ਮਾਨਵਤਾ ਦੀ ਸੇਵਾ ਲਈ ਪ੍ਰਜੈਕਟ ਲਾਉਣੇ ਚਾਹੀਦੇ ਹਨ। ਇਸ ਸਮੇਂ ਲਾਇਨ ਨਰੋਤਮ ਸਿੰਘ ਜੋਨ ਚੇਅਰਮੈਨ ਅਤੇ ਕਲੱਬ ਦੇ ਸੈਕਟਰੀ ਐਡਵੋਕੇਟ ਲਾਇਨ ਹਰਪ੍ਰੀਤ ਸਿੰਘ ਮੌਜੂਦ ਸਨ।


Related News