ਨਾਜਾਇਜ਼ ਸ਼ਰਾਬ ਸਮੇਤ 1 ਅੜਿੱਕੇ
Thursday, Jan 02, 2025 - 06:19 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਦੋਸ਼ੀ ਜਤਿੰਦਰ ਸਿੰਘ ਪੁੱਤਰ ਦਿਨੇਸ਼ ਕੁਮਾਰ ਵਾਸੀ ਜੋਤ ਰਾਮ ਕਲੌਨੀ ਪਾਸੋਂ 29 ਸ਼ਰਾਬ ਦੀਆ ਬੋਤਲਾਂ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਸਥਾਨਕ ਦਾਣਾ ਮੰਡੀ ਕੋਲ ਇਤਲਾਹ ਮਿਲੀ ਸੀ ਕਿ ਉਕਤ ਦੋਸ਼ੀ ਜੋ ਨਾਜਾਇਜ ਸ਼ਰਾਬ ਵੇਚਣ ਦਾ ਆਦੀ ਹੈ ਇਸ ਵੇਲੇ ਦਾਣਾ ਮੰਡੀ ਕੋਲ ਸ਼ਰਾਬ ਵੇਚ ਰਿਹਾ ਹੈ ਜਿਸ’ਤੇ ਰੇਡ ਮਾਰਕੇ ਇਸ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ।