''ਸਰਕਾਰ ਦਾ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਸਿਰੇ ਨਹੀਂ ਚੜਿਆ''

Thursday, Jan 17, 2019 - 03:13 PM (IST)

''ਸਰਕਾਰ ਦਾ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਸਿਰੇ ਨਹੀਂ ਚੜਿਆ''

ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ / ਪਵਨ ਤਨੇਜਾ)—ਪੰਜਾਬ ਵਿਚ ਵੱਧ ਰਹੀ ਬੇਰੁਜ਼ਗਾਰੀ ਗੰਭੀਰ ਚਿੰਤਾਂ ਵਾਲੀ ਗੱਲ ਹੈ ਤੇ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਕਿਉਂਕਿ ਕਤਲ, ਚੋਰੀਆਂ, ਲੁੱਟਾ ਖੋਹਾਂ ਤੇ ਅਗਵਾ ਕਰਨ ਦੀ ਘਟਨਾਵਾਂ ਪਿੱਛੇ ਸਭ ਤੋਂ ਵੱਡਾ ਰਾਜ ਬੇਰੁਜ਼ਗਾਰੀ ਦਾ ਹੀ ਹੈ। ਇਸ ਕਰਕੇ ਪੜ੍ਹੇ ਲਿਖੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕੌਮੀ ਰੁਜ਼ਗਾਰ ਗਰੰਟੀ ਐਕਟ ਬਣਾਇਆ ਜਾਵੇ। ਸੂਬੇ ਅੰਦਰ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਵੀ ਬੇਰੁਜ਼ਗਾਰੀ ਕਰਕੇ ਹੀ ਹੈ। ਅਨੇਕਾਂ ਅਜਿਹੇ ਮਾਪੇ ਹਨ, ਜਿੰਨ੍ਹਾਂ ਨੇ ਆਪਣੇ ਧੀਆ ਪੁੱਤਾਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਦਿੱਤੇ ਹਨ, ਪਰ ਉਨ੍ਹਾਂ ਦੀਆਂ ਆਸਾਂ-ਉਮੀਦਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ। ਮਾਪਿਆਂ ਕੋਲੋਂ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਵਾ ਕੇ ਜਦ ਨੌਕਰੀ ਨਹੀਂ ਮਿਲਦੀ ਤਾਂ ਬੇਰੁਜ਼ਗਾਰ ਨੌਜਵਾਨ ਗਲਤ ਰਾਹਾਂ ਤੇ ਤੁਰ ਪੈਂਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੜ੍ਹੇ ਲਿਖਿਆਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਵੇ ਤਾਂ ਕਿ ਨੌਵਜਾਨ ਪੀੜ੍ਹੀ ਗਲਤ ਲੀਹਾ ਤੇ ਨਾ ਤੁਰੇ। 

ਵਿਦਿਆਰਥੀ ਵਰਗ ਦੀ ਕੀ ਹੈ ਮੰਗ
ਵਿਦਿਆਰਥੀਆਂ ਕਿਰਨਦੀਪ ਕੌਰ ਢਿੱਲੋਂ, ਕਰਮਜੀਤ ਕੌਰ ਸਰਾਂ, ਆਲਮ ਬਰਾੜ ਅਤੇ ਲਾਡੀ ਬਾਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀਆਂ ਦੇਵਾਂਗੇ। ਪਰ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਤੇ ਪੜ੍ਹੇ-ਲਿਖਿਆਂ ਦੀ ਫ਼ੌਜ ਸੂਬੇ ਅੰਦਰ ਹੋ ਵੱਡੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਕਰਕੇ ਹੀ ਨੌਜਵਾਨ ਵਰਗ ਗਲਤ ਰਸਤਿਆਂ ਤੇ ਕੁਰਾਹੇ ਪਿਆ ਹੋਇਆ ਹੈ। 

90 ਲੱਖ ਬੇਰੁਜ਼ਗਾਰ ਹਨ ਨੌਕਰੀਆਂ ਦੀ ਤਾਲਾਸ਼ ਵਿਚ
ਇਸ ਵੇਲੇ 90 ਲੱਖ ਨੌਜਵਾਨ ਲੜਕੇ ਲੜਕੀਆਂ ਡਿਗਰੀਆ ਤੇ ਡਿਪਲੋਮੇ ਕਰਕੇ ਬੇਰੁਜ਼ਗਾਰ ਤੁਰੇ ਫਿਰਦੇ ਹਨ ਤੇ ਨੌਕਰੀਆਂ ਲੈਣ ਲਈ ਸੜਕਾਂ ਤੇ ਧਰਨੇ ਮੁਜਾਹਰੇ ਕਰ ਰਹੇ ਹਨ। ਨੌਕਰੀਆਂ ਜਾ ਰੁਜ਼ਗਾਰ ਨਾ ਮਿਲਣ ਕਰਕੇ ਸੂਬੇ ਅੰਦਰ ਅਨੇਕਾਂ ਬੇਰੁਜ਼ਗਾਰ ਲੜਕੇ ਲੜਕੀਆਂ ਖੁਦਕਸ਼ੀਆ ਕਰ ਚੁੱਕੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।


author

Shyna

Content Editor

Related News