ਸਰਬੱਤ ਦਾ ਭਲਾ ਟਰੱਸਟ ਨੇ ਦਿੱਤੀ ਲੋਡ਼ਵੰਦਾਂ ਨੂੰ ਵਿੱਤੀ ਸਹਾਇਤਾ
Monday, Nov 19, 2018 - 05:21 PM (IST)

ਫਰੀਦਕੋਟ (ਪਵਨ ਤਨੇਜਾ, ਖੁਰਾਣਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਚੱਲ ਰਹੇ ਟਰੱਸਟ ਦੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਇਕਾਈ ਵੱਲੋਂ ਵਿਧਾਵਾ ਅੌਰਤਾਂ, ਅੰਗਹੀਣਾਂ ਅਤੇ ਬਲਾਇੰਡ ਲੋਕਾਂ ਨੂੰ ਪੈਨਸ਼ਨਾਂ, ਮੁਫ਼ਤ ਕੰਪਿਊਟਰ ਸੈਂਟਰ, ਸਿਲਾਈ ਸੈਂਟਰ, ਸਕੁੂਲਾਂ ਵਿੱਚ ਸਾਫ ਪਾਣੀ ਦੀ ਸੁਵਿਧਾ, ਅੱਖਾਂ ਦੇ ਕੈਂਪ, ਲਾਇਬ੍ਰੇਰੀਆਂ ਆਦਿ ਹੋਰ ਅਨੇਕਾਂ ਕਾਰਜ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾਂਦੇ ਹਨ। ਇਥੇ ਸਿਲਸਿਲੇ ਵਿੱਚ ਅੱਜ ਸਥਾਨਕ ਗੁਲਾਬੇਵਾਲਾ ਵਿਖੇ ਜਲ੍ਹਿਾ ਸ੍ਰੀ ਮੁਕਤਸਰ ਸਾਹਿਬ ਇਕਾਈ ਵੱਲੋਂ ਲੋਡ਼ਵੰਦਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਇਸ ਮੌਕੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋ ਟਰੱਸਟ ਦੇ ਪ੍ਰਧਾਨ ਸ੍ਰ. ਗੁਰਬਿੰਦਰ ਸਿੰਘ ਬਰਾਡ ਤਅੇ ਸੀਨੀਅਰ ਮੀਤ ਪ੍ਰਧਾਨ ਮਾਸਟਰ ਜਸਪਾਲ ਸਿੰਘ ਨੇ ਦੱਸਿਆ ਕਿ ਜਸਮੇਲ ਕੌਰ ਪਤਨੀ ਜਗਸੀਰ ਸਿੰਘ ਵਾਸੀ ਗੁਲਾਬੇਵਾਲਾ ਕੈਂਸਰ ਪੀਡ਼ਤ ਅਤੇ ਕੁਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ, ਜਿਸ ਦੇ ਦਿਲ ਦੇ ਵਾਲ ਖਰਾਬ ਸਨ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਪੈਨਸ਼ਨਾਂ ਦੇ ਮੁਢਲੇ ਪਡ਼ਾਅ ਵਜੋਂ ਲੋਡ਼ਵੰਦਾਂ ਨੂੰ ਪੈਨਸ਼ਨਾਂ ਤਕਸੀਮ ਕੀਤੀਆਂ ਗਈਆਂ। 60 ਦੇ ਲਗਭਗ ਲੋਡ਼ਵੰਦਾਂ ਅੌਰਤਾਂ ਤੇ ਬੱਚਿਆਂ ਨੂੰ ਕੱਪਡ਼ੇ ਵੰਡੇ ਗਏ। ਇਹ ਵਿੱਤੀ ਸਹਾਇਤਾ ਸ੍ਰ: ਚਰਨਜੀਤ ਸਿੰਘ ਚੰਨੀ ਵਾਸੀ ਨਿਊਯਾਰਕ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਭੇਂਟ ਕੀਤੀ ਗਈ। ਇਸ ਨੇਕ ਕਾਰਜ ਲਈ ਸਾਰੇ ਲੋਡ਼ਵੰਦ ਮੈਂਬਰਾਂ ਵੱਲੋਂ ਡਾ. ਓਬਰਾਏ ਜੀ ਤੇ ਟਰੱਸਟ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤੀ। ਇਸ ਮੌਕੇ ਟਰੱਸਟ ਦੇ ਖਜਾਨਚੀ ਰਾਜ ਕੁਮਾਰ ਸ਼ਰਮਾਂ, ਮਾ. ਰਜਿੰਦਰ ਸਿੰਘ, ਅਰਵਿੰਦਰ ਸਿੰਘ ਬੱਬੂ, ਚਰਨਜੀਤ ਸਿੰਘ ਮਾਂਗਟਕੇਰ ਅਤੇ ਸ਼ਮਿੰਦਰ ਪਾਲ ਸਿੰਘ ਹਾਜ਼ਰ ਸਨ।