ਐੱਨ. ਐੱਸ. ਐੱਸ. ਸਰਗਰਮੀਆਂ ਲਈ ਫਰੀਦਕੋਟ ਨੂੰ 20,47,000 ਦੇ ਫੰਡ ਜਾਰੀ

Sunday, Nov 18, 2018 - 05:03 PM (IST)

ਐੱਨ. ਐੱਸ. ਐੱਸ. ਸਰਗਰਮੀਆਂ ਲਈ ਫਰੀਦਕੋਟ ਨੂੰ 20,47,000 ਦੇ ਫੰਡ ਜਾਰੀ

ਫਰੀਦਕੋਟ (ਜਸਬੀਰ ਕੌਰ)- ਯੁਵਕ ਸੇਵਾਵਾਂ ਤੇ ਖੇਡ ਮੰਤਰੀ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਨੂੰ 20,47,000 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਇਸ ਸਬੰਧੀ ਅੱਜ ਯੁਵਕ ਸੇਵਾਵਾਂ ਵਿਭਾਗ ਵੱਲੋਂ ਫਰੀਦਕੋਟ ’ਚ ਚੱਲ ਰਹੇ ਸਮੂਹ ਐੱਨ. ਐੱਸ. ਐੱਸ. ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਦੀ ਜ਼ਰੂਰੀ ਮੀਟਿੰਗ ਦਫਤਰ ਵਿਖੇ ਕੀਤੀ ਗਈ। ਇਸ ਮੌਕੇ ਮੁੱਖ ਦਫਤਰ ਦੀਆਂ ਹਦਾਇਤਾਂ ਅਨੁਸਾਰ ਸਾਲ 2018-19 ਦੀਆਂ ਐੱਨ. ਐੱਸ. ਐੱਸ. ਸਰਗਰਮੀਅਾਂ ਅਤੇ ਮਿਲੇ ਟਾਰਗੇਟਾਂ ਨੂੰ ਪੂਰਾ ਕਰਨ ਸਬੰਧੀ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਗਏ। ਮੀਟਿੰਗ ਦੀ ਸ਼ੁਰੂਆਤ ’ਚ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵੱਲੋਂ ਪਹੁੰਚੇ ਹੋਏ ਸਾਰੇ ਪ੍ਰੋਗਰਾਮ ਅਫਸਰਾਂ ਨੂੰ ਜੀ ਆਇਆਂ ਕਿਹਾ ਗਿਆ। ਉਨ੍ਹਾਂ ਐੱਨ. ਐੱਸ. ਐੱਸ. ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੈੱਨ. ਐੱਸ. ਅੈੱਸ. ਯੁਵਕ ਸੇਵਾਵਾਂ ਵਿਭਾਗ ਦੀ ਮਹੱਤਵਪੂਰਨ ਸਕੀਮ ਹੈ, ਜੋ ਕਿ ਸੀਨੀਅਰ ਸੈਕੰਡਰੀ ਸਕੂਲਾਂ, ਕਾਲਜਾਂ, ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਤੇ ਆਈ. ਟੀ. ਆਈਜ਼. ਵਿਚ ਚਲਦੀ ਹੈ। ਇਸ ਅਧੀਨ ਫਰੀਦਕੋਟ ਵਿਚ ਇਸ ਸਮੇਂ 45 ਐੱਨ. ਐੱਸ. ਐੱਸ. ਯੂਨਿਟ ਚੱਲ ਰਹੇ ਹਨ ਅਤੇ ਇਨ੍ਹਾਂ ਅੈੱਨ. ਐੱਸ. ਐੱਸ. ਯੂਨਿਟਾਂ ਨੂੰ ਰੈਗੂਲਰ ਤੇ ਸਪੈਸ਼ਲ ਕੈਂਪਿੰਗ ਦੋ ਤਰ੍ਹਾਂ ਦੀਅਾਂ ਸਰਗਰਮੀਅਾਂ ਅਧੀਨ ਕੁਲ 44,500 ਰੁਪਏ ਦੀ ਗ੍ਰਾਂਟ ਪ੍ਰਤੀ ਯੂਨਿਟ ਆਉਂਦੇ ਦਿਨਾਂ ’ਚ ਜਾਰੀ ਕੀਤੀ ਜਾਵੇਗੀ। ਰੈਗੂਲਰ ਕੈਂਪਿੰਗ ਅਧੀਨ ਇਕ ਯੂਨਿਟ ਵੱਲੋਂ ਸਾਲ ’ਚ 6 ਇਕ ਰੋਜ਼ਾ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸਪੈਸ਼ਲ ਕੈਂਪਿੰਗ ’ਚ ਇਕ 7 ਰੋਜ਼ਾ ਦਿਨ-ਰਾਤ ਦੇ ਕੈਂਪ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਸੰਬਰ ਅਤੇ ਜਨਵਰੀ ਮਹੀਨੇ ਦੌਰਾਨ ਫਰੀਦਕੋਟ ’ਚ ਸਪੈਸ਼ਲ ਕੈਂਪਾਂ ਦੀ ਇਕ ਲਹਿਰ ਚੱਲੇਗੀ, ਜਿਸ ’ਚ ਸਵੱਛ ਭਾਰਤ ਮੁਹਿੰਮ ਤਹਿਤ ਆਲੇ-ਦੁਆਲੇ ਦੇ ਏਰੀਏ ਤੇ ਇਲਾਕਿਆਂ ’ਚ ਪ੍ਰਾਜੈਕਟ ਵਰਕ ਕੀਤੇ ਜਾਣਗੇ। ਉਨ੍ਹਾਂ ਕੈਂਪਾਂ ਦੇ ਨਿਯਮਾਂ ’ਤੇ ਕੀਤੇ ਜਾਣ ਵਾਲੇ ਖਰਚ ਦੀ ਵੀ ਜਾਣਕਾਰੀ ਦਿੱਤੀ। ਇਸ ਸਮੇਂ ਸਾਲ 2018-19 ਦੇ ਕੈਲੰਡਰ ਅਧੀਨ ਆਉਣ ਵਾਲੇ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸ/ਹਫਤਿਆਂ ਨੂੰ ਮਨਾਉਣ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਚਾਹਲ ਨੇ ਦੱਸਿਆ ਕਿ ਫਰੀਦਕੋਟ ਦੇ ਸਮੂਹ ਐੱਨ. ਐੱਸ. ਐੱਸ. ਯੂੁਨਿਟਾਂ ਵੱਲੋਂ ਪਰਾਲੀ ਸਾਡ਼ਨ ਵਿਰੁੱਧ ਇਕ ਜਾਗਰੂਕਤਾ ਲਹਿਰ ਬਣਾ ਕੇ ਆਪਣੇ ਆਸ-ਪਾਸ ਦੇ ਇਲਾਕੇ ’ਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਇਹ ਸਰਗਰਮੀਅਾਂ ਇਸ ਨਵੰਬਰ ਦੇ ਅੰਤ ਤੱਕ ਜਾਰੀ ਰੱਖਣ ਲਈ ਕਿਹਾ ਗਿਆ ਹੈ। 


Related News