ਮੁਕਤੀਸਰ ਵੈੱਲਫੇਅਰ ਕਲੱਬ ਨੇ 25 ਲਡ਼ਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
Tuesday, Dec 25, 2018 - 11:30 AM (IST)

ਫਰੀਦਕੋਟ (ਪਵਨ, ਖੁਰਾਣਾ)- ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਸੋਸਵਾ ਐੱਨ. ਜੀ. ਓ. ਦੇ ਸਹਿਯੋਗ ਨਾਲ ਗਾਰਡਨ ਕਾਲੋਨੀ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਚ 6 ਮਹੀਨਿਆਂ ਦਾ ਕੋਰਸ ਪੂਰਾ ਕਰਨ ਵਾਲੀਆਂ ਲਡ਼ਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲਾ ਟਰੈਫਿਕ ਇੰਚਾਰਜ ਮਲਕੀਤ ਸਿੰਘ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮ੍ਰਿਦੁਲਾ ਸਿੰਗਲਾ ਪਹੁੰਚੇ। ਇਸ ਸਮੇਂ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ ਨੇ ਕਿਹਾ ਕਿ ਹਰੇਕ 6 ਮਹੀਨਿਆਂ ਦੌਰਾਨ 25 ਲਡ਼ਕੀਆਂ ਨੂੰ ਤਜਰਬੇਕਾਰ ਆਈ. ਟੀ. ਆਈ. ਅਧਿਆਪਕ ਨੇ ਸਿਖਲਾਈ ਦਿੱਤੀ ਅਤੇ ਬਾਅਦ ’ਚ ਇਨ੍ਹਾਂ ਲਡ਼ਕੀਆਂ ਦਾ ਇਮਤਿਹਾਨ ਲਿਆ ਜਾਂਦਾ ਹੈ ਅਤੇ ਇਮਤਿਹਾਨ ਪਾਸ ਕਰਨ ਵਾਲੀਆਂ ਲਡ਼ਕੀਆਂ ਨੂੰ ਸਿਲਾਈ ਮਸ਼ੀਨਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸੰਸਥਾ ਦੇ ਸੀਨੀਅਰ ਸਲਾਹਕਾਰ ਪਰਮਜੀਤ ਸਿੰਘ ਮੱਕਡ਼ ਅਤੇ ਸਿਲਾਈ ਸੈਂਟਰ ਦੇ ਅਧਿਆਪਕ ਸੁਖਪ੍ਰੀਤ ਕੌਰ , ਜਸਵੰਤ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਰੋਹਿਤ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ।