ਕਲਪਨਾ ਚਾਵਲਾ ਹਾਊਸ ਦਾ ਓਵਰਆਲ ਟਰਾਫੀ ’ਤੇ ਕਬਜ਼ਾ

Tuesday, Dec 25, 2018 - 11:34 AM (IST)

ਕਲਪਨਾ ਚਾਵਲਾ ਹਾਊਸ ਦਾ ਓਵਰਆਲ ਟਰਾਫੀ ’ਤੇ ਕਬਜ਼ਾ

ਫਰੀਦਕੋਟ (ਕੁਲਭੂਸ਼ਨ)- ਬਾਬਾ ਫਰੀਦ ਸੀ. ਸੈ. ਸਕੂਲ ਪਿੰਡ ਛੱਤਿਆਣਾ ਵਿਖੇ ਪ੍ਰਿੰ. ਹਰਜੀਤ ਕੌਰ ਅਤੇ ਵਾਈਸ ਪ੍ਰਿੰ. ਪਰਮਜੀਤ ਕੌਰ ਦੀ ਅਗਵਾਈ ਹੇਠ 2 ਰੋਜ਼ਾ ਅੈਥਲੈਟਿਕਸ ਮੀਟ ਕਰਵਾਈ ਗਈ। ਐੱਮ. ਡੀ. ਹਰਜੀਤ ਸਿੰਘ ਬਰਾਡ਼ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚਾਰ ਹਾਊਸਾਂ ਦੇ ਖਿਡਾਰੀਆਂ ਦੇ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ ਰੇਸਾਂ ਤੋਂ ਇਲਾਵਾ ਰਿਲੇਅ ਰੇਸ, ਗੋਲਾ ਸੁੱਟਣਾ, ਰੁਮਾਲ ਚੁੱਕਣਾ, ਲੈਮਨ ਸਪੂਨ ਰੇਸ, ਲੰਬੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕਲਪਨਾ ਚਾਵਲਾ ਹਾਊਸ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ, ਜਦਕਿ ਮਾਈ ਭਾਗੋ ਹਾਊਸ ਨੇ ਦੂਜਾ, ਮਦਰ ਟਰੇਸਾ ਹਾਊਸ ਨੇ ਤੀਜਾ ਅਤੇ ਲਕਛਮੀ ਬਾਈ ਹਾਊਸ ਦੇ ਖਿਡਾਰੀਆਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ-19 ਸਾਲ ਉਮਰ ਵਰਗ ’ਚ ਸੰਦੀਪ ਸਿੰਘ ਅਤੇ ਜੋਤੀ ਕੌਰ, ਅੰਡਰ-17 ’ਚ ਰਵੀ ਸਿੰਘ ਤੇ ਲਵਪ੍ਰੀਤ ਕੌਰ, ਅੰਡਰ-14 ’ਚ ਅਰਸ਼ਦੀਪ ਸਿੰਘ ਤੇ ਏਕਮਵੀਰ ਕੌਰ ਅਤੇ ਜਪਨਜੋਤ ਕੌਰ ਵਧੀਆ ਖਿਡਾਰੀ ਐਲਾਨੇ ਗਏ। ਇਸ ਦੌਰਾਨ ਮੁੱਖ ਮਹਿਮਾਨ ਹਰਜੀਤ ਸਿੰਘ ਬਰਾਡ਼ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪ੍ਰਿੰ. ਹਰਜੀਤ ਕੌਰ, ਵਾਈਸ ਪ੍ਰਿੰ. ਪਰਮਜੀਤ ਕੌਰ, ਕੁਲਦੀਪ ਸਿੰਘ, ਗੁਰਦਰਸ਼ਨ ਸਿੰਘ, ਬੇਅੰਤ ਕੌਰ, ਸ਼ਿਵਾਨੀ ਵਾਲੀਆ ਆਦਿ ਅਧਿਆਪਕ ਮੌਜੂਦ ਸਨ।


Related News