ਪਿੰਡ ਸ਼ਾਮ ਕੋਟ ਵਿਖੇ ਸਰਬਸੰਮਤੀ ਨਾਲ ਚੁਣੀ ਪੰਚਾਇਤ
Monday, Dec 24, 2018 - 05:07 PM (IST)
ਫਰੀਦਕੋਟ (ਜੁਨੇਜਾ)- ਇਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਸਬੰਧੀ ਪਿੰਡਾਂ ਵਿਚ ਖੂਬ ਰੌਲਾ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਪਿੰਡਾਂ ਵਿਚ ਲੋਕਾਂ ਦੀ ਸਮਝਦਾਰੀ ਨਾਲ ਪੰਚਾਂ-ਸਰਪੰਚਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਇਸ ਤਹਿਤ ਹੀ ਮਲੋਟ ਬਲਾਕ ਦੇ ਪੰਚਾਇਤ ਢਾਣੀ ਬਰਕੀ ਵਾਲਾ ਦੀ (ਪਿੰਡ ਸ਼ਾਮਕੋਟ) ਦੀ ਸਮੁੱਚੀ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਚੋਣ ਤਹਿਤ ਗੁਰਮੀਤ ਕੌਰ ਸੰਧੂ ਪਤਨੀ ਗੁਰਦਿਆਲ ਸਿੰਘ ਸੰਧੂ ਸਰਬਸੰਮਤੀ ਨਾਲ ਸਰਪੰਚ ਬਣੀ ਹੈ। ਬਾਕੀ ਪੰਚਾਂ ਵਿਚ ਹਰਜਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ, ਹੁਸ਼ਿਆਰ ਸਿੰਘ ਪੁੱਤਰ ਵਿਰਸਾ ਸਿੰਘ, ਗੁਰਮੀਤ ਕੌਰ ਪਤਨੀ ਗੁਲਾਬ ਸਿੰਘ, ਪ੍ਰਕਾਸ਼ ਕੌਰ ਪਤਨੀ ਸੁਖਵੰਤ ਸਿੰਘ ਅਤੇ ਜਸਵੰਤ ਸਿੰਘ ਜੱਸਾ ਪੁੱਤਰ ਰਾਂਝਾ ਰਾਮ ਪੰਚ ਚੁਣੇ ਗਏ ਹਨ।
