ਨੂੰਹ ਨੂੰ ਬੋਲੇ ਸਹੁਰੇ, ਪੇਕਿਆਂ ਤੋਂ ਲੈ ਕੇ ਆ ਕਾਰ ਜਾਂ 10 ਲੱਖ ਕੈਸ਼

Saturday, Sep 21, 2024 - 06:15 PM (IST)

ਨੂੰਹ ਨੂੰ ਬੋਲੇ ਸਹੁਰੇ, ਪੇਕਿਆਂ ਤੋਂ ਲੈ ਕੇ ਆ ਕਾਰ ਜਾਂ 10 ਲੱਖ ਕੈਸ਼

ਫ਼ਰੀਦਕੋਟ (ਰਾਜਨ) : ਦਹੇਜ ਮਾਮਲੇ ਵਿਚ ਵਿਆਹੁਤਾ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਉਸਦੇ ਪਤੀ ਸਮੇਤ ਦੋ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਆਹੁਤਾ ਰੇਖਾ ਰਾਣੀ ਵਾਸੀ ਬਾਜੀਗਰ ਬਸਤੀ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦਾ ਵਿਆਹ ਗੁਰਅੰਮ੍ਰਿਤਪਾਲ ਸਿੰਘ ਵਾਸੀ ਸਹਿਣਾ ਨਾਲ ਸਾਲ 2023 ਵਿਚ ਹੋਇਆ ਸੀ। 

ਵਿਆਹੁਤਾ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸਦਾ ਪਤੀ ਅਤੇ ਸੱਸ ਬਲਜੀਤ ਕੌਰ ਪਤਨੀ ਪ੍ਰੀਤਮ ਸਿੰਘ ਉਸਨੂੰ ਦਹੇਜ ਵਿਚ ਕਾਰ ਜਾਂ 10 ਲੱਖ ਰੁਪਏ ਨਗਦ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਮੰਗ ਪੂਰੀ ਨਾ ਹੋਂਣ ’ਤੇ ਉਸਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਪੁਲਸ ਵੱਲੋਂ ਦੋਵਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।


author

Gurminder Singh

Content Editor

Related News