ਸਿੱਖਾਂ ਦੇ ਮਸਲਿਆਂ ’ਚ ਲਗਾਤਾਰ ਦਖਲ-ਅੰਦਾਜ਼ੀ ਕਰ ਰਹੇ ਗੈਰ ਸਿੱਖ : ਬੰਟੀ ਰੋਮਾਣਾ

Monday, Oct 03, 2022 - 05:46 PM (IST)

ਫਰੀਦਕੋਟ (ਜਗਤਾਰ) : ਸ਼੍ਰੋਮਣੀ ਅਕਾਲੀ ਦਲ ਦੇ ਵਰਕਾਰਾਂ ਵੱਲੋਂ ਅੱਜ ਫਰੀਦਕੋਟ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਕੀਤੀ ਗਈ। ਇਸ ਮੀਟਿੰਗ ਦੌਰਾਨ ਐੱਸ. ਜੀ. ਪੀ. ਸੀ. ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਖ਼ਿਲਾਫ਼ ਰੱਖੇ ਗਏ 2 ਰੋਸ ਮਾਰਚ ਬਾਰੇ ਪਾਰਟੀ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ ਹੈ। ਆਉਣ ਵਾਲੀ 7 ਅਕਤੂਬਰ ਨੂੰ ਪਹਿਲਾ ਮਾਰਚ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲ ਤਖ਼ਤ ਅਤੇ ਦੂਜਾ ਤਖ਼ਤ ਦਮਦਮਾ ਤਲਵੰਡੀ ਸਾਬੋ ਤੋਂ ਅਕਾਲ ਤਖ਼ਤ ਤੱਕ ਦੂਸਰਾ ਰੋਸ ਮਾਰਚ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਧਰਨੇ 'ਚ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ, ਮੁੱਖ ਮੰਤਰੀ ਮਾਨ ਬਾਰੇ ਆਖ ਦਿੱਤੀ ਵੱਡੀ ਗੱਲ

ਇਸ ਮੌਕੇ ਗੱਲਬਾਤ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦੇ ਖ਼ਿਲਾਫ਼ SGPC ਵੱਲੋ 2 ਰੋਸ ਮਾਰਚ ਕੱਢੇ ਜਾ ਰਹੇ ਨੇ ਜਾ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਂਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਿਹਾ ਕਿ ਸਿੱਖ ਮਸਲਿਆਂ ਵਿੱਚ ਲਗਾਤਾਰ ਗੈਰ-ਸਿਆਸੀ ਲੋਕਾਂ ਅਤੇ ਗੈਰ-ਸਿੱਖਾਂ ਵੱਲੋਂ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਧਾਰਮਿਕ ਅਤੇ ਸਿੱਖੀ ਮਸਲਿਆਂ 'ਚ ਦਖ਼ਲਅੰਦਾਜ਼ੀ 'ਚ ਸਰਕਾਰ ਦੀ ਭੂਮਿਕਾ ਚਿੰਤਾ ਦਾ ਵਿਸ਼ਾ ਹੈ, ਪੰਜਾਬ ਦੀ ਸਰਕਾਰ ਨੂੰ ਪਤਾ ਹੀ ਨਹੀਂ ਸੂਬੇ 'ਚ ਕਿ ਹੋ ਕੀ ਰਿਹਾ ਹੈ ਤੇ ਮੁੱਖ ਮੰਤਰੀ ਗਰਬਾ ਕਰ ਰਹੇ ਹਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News