ਜ਼ੁਬਿਨ ਨੌਟਿਆਲ ਦਾ ਨਵਾਂ ਗੀਤ ‘ਬਰਸਾਤ ਕੀ ਧੁਨ’ ਪੁਰਾਣੇ ਸਮੇਂ ਦੀ ਕਰਾਏਗਾ ਯਾਦ

07/22/2021 6:52:16 PM

ਮੁੰਬਈ (ਬਿਊਰੋ)- ਜ਼ੁਬਿਨ ਨੌਟਿਆਲ ਦਾ ਨਵਾਂ ਰੋਮਾਂਟਿਕ ਟ੍ਰੈਕ ‘ਬਰਸਾਤ ਕੀ ਧੁਨ’ ਮੰਗਲਵਾਰ ਨੂੰ ਰਿਲੀਜ਼ ਹੁੰਦਿਆਂ ਹੀ ਇੰਟਰਨੈੱਟ ‘ਤੇ ਵਾਇਰਲ ਹੋ ਗਿਆ। ਇਸ ਖ਼ੂਬਸੂਰਤ ਬਰਸਾਤ ਦੇ ਮੌਸਮ ‘ਚ ਲੋਕ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ਗਾਣੇ ‘ਚ ਅਦਾਕਾਰ ਗੁਰਮੀਤ ਚੌਧਰੀ ਤੇ ਕਰਿਸ਼ਮਾ ਸ਼ਰਮਾ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰੁਬੀਨਾ ਤੇ ਅਭਿਨਵ ਨੇ ਦਿੱਤੇ ਪ੍ਰਸ਼ੰਸਕਾਂ ਵਲੋਂ ਪੁੱਛੇ ਸ਼ਰਮਨਾਕ ਸਵਾਲਾਂ ਦੇ ਜਵਾਬ, ਜਾਣੋ ਕੀ-ਕੀ ਕਿਹਾ

ਇਹ ਗਾਣਾ 1993 ਦੀ ਫ਼ਿਲਮ 'ਸਰ' ਦੇ ਰੋਮਾਂਟਿਕ ਗਾਣੇ, ਜਿਸ ਨੂੰ ਕੁਮਾਰ ਸਾਨੂ ਨੇ ਆਵਾਜ਼ ਦਿੱਤੀ ਸੀ, ਤੋਂ ਪ੍ਰੇਰਿਤ ਹੈ। ਇਹ ਗਾਣਾ ਰਸ਼ਮੀ ਵਿਰਗ ਨੇ ਲਿਖਿਆ ਹੈ ਤੇ ਰੋਚਕ ਕੋਹਲੀ ਨੇ ਤਿਆਰ ਕੀਤਾ ਹੈ। ਜ਼ੁਬਿਨ ਨੇ ਇਸ ਟ੍ਰੈਕ ਬਾਰੇ ਕਿਹਾ, ‘’ਬਰਸਾਤ ਕੀ ਧੁਨ’ ਉਹ ਕਿਸਮ ਦਾ ਟ੍ਰੈਕ ਹੈ, ਜਿਸ ਨੂੰ ਤੁਸੀਂ ਚਾਹ ਦੀ ਚੁਸਕੀ ਲੈਂਦੇ ਹੋਏ ਜਾਂ ਲਾਂਗ ਡ੍ਰਾਈਵ 'ਤੇ ਜਾਣ ਵੇਲੇ ਸੁਣ ਸਕਦੇ ਹੋ ਤੇ ਇਸ ਦੇ ਸੁਰੀਲੇ ਬੋਲਾਂ ਦਾ ਆਨੰਦ ਮਾਣ ਸਕਦੇ ਹੋ। ਇਸ ਦੇ ਬੋਲ, ਸੁਰੀਲਾ ਮਿਊਜ਼ਿਕ ਤੇ ਵੀਡੀਓ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਪਸੰਦ ਆਵੇਗੀ।’

ਸਾਲਾਂ ਦੌਰਾਨ ਅਸੀਂ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਨੂੰ ਆਨ-ਸਕ੍ਰੀਨ ਉੱਭਰਦੇ ਵੇਖਿਆ ਹੈ, ਜੋ ਹਰ ਕਿਸੇ ਦੇ ਦਿਲ ‘ਚ ਇਕ ਛਾਪ ਛੱਡ ਜਾਂਦੀ ਹੈ। ਆਸ਼ੀਸ਼ ਪਾਂਡਾ ਦੁਆਰਾ ਨਿਰਦੇਸ਼ਿਤ ‘ਬਰਸਾਤ ਕੀ ਧੁਨ’ ‘ਚ ਗੁਰਮੀਤ ਚੌਧਰੀ ਤੇ ਕਰਿਸ਼ਮਾ ਸ਼ਰਮਾ ਨੇ ਕੁਝ ਮਸ਼ਹੂਰ ਪ੍ਰੇਮ ਕਹਾਣੀਆਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ‘ਰੋਮੀਓ ਤੇ ਜੂਲੀਅਟ’, ‘ਆਵਾਰਾ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿ ਨੋਟਬੁੱਕ’, ‘ਆਸ਼ਿਕੀ 2’ ਵਰਗੀਆਂ ਕਲਾਸਿਕ ਰੋਮਾਂਟਿਕ ਫ਼ਿਲਮਾਂ ਦੀ ਯਾਦ ਦਿਵਾਉਣਗੀਆਂ।

ਇਸ ਗਾਣੇ ਦੇ ਮਾਡਲ ਗੁਰਮੀਤ ਨੇ ਕਿਹਾ, 'ਬੇਦਰਦੀ ਸੇ ਪਿਆਰ ਕਾ' ਤੋਂ ਬਾਅਦ ਜ਼ੁਬਿਨ ਨਾਲ ਮੇਰਾ ਇਹ ਦੂਜਾ ਗਾਣਾ ਹੈ ਤੇ ਮੈਂ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦਾ ਚੰਗੀ ਤਰ੍ਹਾਂ ਆਨੰਦ ਲਿਆ, ਜੋ ਮਾਨਸੂਨ ਦੇ ਮੌਸਮ ਦੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗਾਣੇ ਨੂੰ ਵੀ ਉਨਾ ਹੀ ਪਿਆਰ ਦੇਣਗੇ, ਜਿੰਨਾ ਉਨ੍ਹਾਂ ਨੇ ਸਾਡੇ ਪਹਿਲੇ ਟ੍ਰੈਕ ਨੂੰ ਦਿੱਤਾ ਸੀ।’

ਨੋਟ- ਜ਼ੁਬਿਨ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News