ਸਸਕਾਰ ਤੋਂ 37 ਦਿਨ ਬਾਅਦ ਗਾਇਕ ਜ਼ੂਬੀਨ ਦੀਆਂ ਅਸਥੀਆਂ ਬ੍ਰਹਮਪੁੱਤਰ ਨਦੀ ''ਚ ਕੀਤੀਆਂ ਗਈਆਂ ਜਲ ਪ੍ਰਵਾਹ
Wednesday, Oct 29, 2025 - 05:06 PM (IST)
ਗੁਹਾਟੀ (ਏਜੰਸੀ)- ਆਸਾਮ ਦੇ ਪ੍ਰਸਿੱਧ ਗਾਇਕ ਅਤੇ ਸੱਭਿਆਚਾਰਕ ਆਈਕਨ ਜ਼ੂਬੀਨ ਗਰਗ ਦੀਆਂ ਅਸਥੀਆਂ ਅੱਜ ਉਨ੍ਹਾਂ ਦੀ ਪਤਨੀ ਗਰੀਮਾ ਗਰਗ ਵੱਲੋਂ ਬ੍ਰਹਮਪੁੱਤਰ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਇਹ ਵਿਸਰਜਨ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ 37 ਦਿਨ ਬਾਅਦ ਕੀਤਾ ਗਿਆ।
ਇਸ ਲਈ ਇਕ ਖਾਸ ਫੈਰੀ ਦੀ ਵਿਵਸਥਾ ਕੀਤੀ ਗਈ ਸੀ। ਇਸ ਦੌਰਾਨ ਗਰੀਮਾ ਗਰਗ ਦੇ ਨਾਲ ਗਾਇਕ ਦੀ ਭੈਣ ਪਾਲਮੀ ਬੋਰਠਾਕੁਰ, ਪਰਿਵਾਰਕ ਮੈਂਬਰ ਅਤੇ ਨੇੜਲੇ ਦੋਸਤਾਂ ਵੀ ਸਨ। ਕੁੱਝ ਰਸਮਾਂ ਤੋਂ ਬਾਅਦ, ਗਰੀਮਾ ਨੇ 2 ਮਿੱਟੀ ਦੇ ਘੜਿਆਂ ਵਿਚੋਂ ਅਸਥੀਆਂ ਨੂੰ ਬ੍ਰਹਮਪੁੱਤਰ ਨਦੀ ਵਿੱਚ ਜਲ ਪ੍ਰਵਾਹ ਕੀਤਾ।
ਇਹ ਵੀ ਪੜ੍ਹੋ: ਟੁੱਟ ਗਿਆ ਸੀਜ਼ਫਾਇਰ ! ਹਵਾਈ ਹਮਲਿਆਂ 'ਚ 60 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
ਬਾਅਦ ਵਿੱਚ ਗਰੀਮਾ ਨੇ X ‘ਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਆਸਾਮੀ ਭਾਸ਼ਾ ਵਿੱਚ ਲਿਖਿਆ: “ਆਸਾਮ ਦੀ ਧਰਤੀ, ਅਸਮਾਨ, ਹਵਾ ਅਤੇ ਹੁਣ ਵਿਸ਼ਾਲ ਬ੍ਰਹਮਪੁੱਤਰ — ਲੋਕਾਂ ਅਤੇ ਕੁਦਰਤ ਦੇ ਦਿਲਾਂ ਵਿੱਚ ਸਿਰਫ਼ ਤੁਸੀਂ ਹੀ ਹੋ। ਇਕ ਦਿਨ ਫਿਰ ਮਿਲਾਂਗੇ... ਪਰ ਹੁਣ ਅਸੀਂ ਜਾਣਨਾ ਹੈ ਕਿ ਉਸ ਮਨਹੂਸ ਦਿਨ ਤੁਹਾਡੇ ਨਾਲ ਅਸਲ ਵਿੱਚ ਕੀ ਹੋਇਆ। #JusticeForZubeenGarg।”
ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਤੋਂ ਭੜਕਿਆ ਖਾਲਿਸ* ਤਾਨੀ ਪੰਨੂ ! ਦਿਲਜੀਤ ਦੋਸਾਂਝ ਨੂੰ ਦੇ'ਤੀ ਧਮਕੀ
ਦੱਸ ਦੇਈਏ ਕਿ ਜ਼ੂਬੀਨ ਗਰਗ ਦੀ ਮੌਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਹੋਈ ਸੀ। ਉਹ ਉੱਥੇ ਨਾਰਥ ਈਸਟ ਇੰਡੀਆ ਫੈਸਟੀਵਲ ਵਿੱਚ ਸ਼ਾਮਲ ਹੋਣ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 23 ਸਤੰਬਰ ਨੂੰ ਗੁਹਾਟੀ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਜਿੱਥੇ 10 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਇਹ ਵੀ ਪੜ੍ਹੋ: 56 ਸਾਲ ਦੀ ਉਮਰ 'ਚ ਮਾਂ ਬਣੀ ਪੰਜਾਬੀ ਗਾਇਕਾ ਨਸੀਬੋ ਲਾਲ !
