ਮਸਤੀ ਤੇ ਕਾਮੇਡੀ ਦਾ ਸੁਮੇਲ 'ਮਿਊਜ਼ਿਕ ਤੇ ਮਸਤੀ',  25 ਅਗਸਤ ਤੋਂ ਆਵੇਗਾ 'ਜ਼ੀ ਪੰਜਾਬੀ' 'ਤੇ

Friday, Aug 16, 2024 - 01:01 PM (IST)

ਮਸਤੀ ਤੇ ਕਾਮੇਡੀ ਦਾ ਸੁਮੇਲ 'ਮਿਊਜ਼ਿਕ ਤੇ ਮਸਤੀ',  25 ਅਗਸਤ ਤੋਂ ਆਵੇਗਾ 'ਜ਼ੀ ਪੰਜਾਬੀ' 'ਤੇ

ਜਲੰਧਰ (ਬਿਊਰੋ) - ਜ਼ੀ ਪੰਜਾਬੀ ਹਮੇਸ਼ਾ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਰਹਿਣ ਲਈ ਵੱਖ-ਵੱਖ ਕੋਨਟੇਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ੀ ਪੰਜਾਬੀ ਲੈ ਕੇ ਆ ਰਿਹਾ ਹੈ ਇੱਕ ਨਵਾਂ ਸ਼ੋਅ 'ਮਿਊਜ਼ਿਕ ਤੇ ਮਸਤੀ' ਜੋ ਇੱਕ ਪਲੇਟਫਾਰਮ 'ਤੇ ਸੰਗੀਤ ਅਤੇ ਕਾਮੇਡੀ ਦਾ ਵਿਲੱਖਣ ਸੁਮੇਲ ਲਿਆਉਣ ਦਾ ਵਾਅਦਾ ਕਰਦਾ ਹੈ। ਇਹ ਸ਼ੋਅ 25 ਅਗਸਤ ਨੂੰ ਹਰ ਐਤਵਾਰ ਰਾਤ 8 ਵਜੇ ਪ੍ਰਸਾਰਿਤ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ -ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਲਿਖੀ ਕਵਿਤਾ, ਇਮੋਸ਼ਨਲ ਕਰ ਦੇਣਗੇ ਬੋਲ

ਮਿਊਜ਼ਿਕ ਤੇ ਮਸਤੀ ਇੱਕ ਅਜਿਹਾ ਪਲੇਟਫਾਰਮ ਬਣਨ ਜਾ ਰਿਹਾ ਹੈ, ਜੋ ਨਵੇਂ ਆਰਟਿਸਟਾਂ ਨੂੰ ਪ੍ਰਤਿਭਾ ਦਿਖਾਉਣ ਦਾ ਇੱਕ ਮੌਕਾ ਦੇਵੇਗਾ, ਜਿਸ 'ਚ ਆਰਟਿਸਟ ਸੂਫੀ, ਪੌਪ, ਰੈਪ ਅਤੇ ਰੋਮਾਂਟਿਕ ਸਮੇਤ ਕਈ ਸ਼ੈਲੀਆਂ 'ਚ ਆਪਣੀ ਪ੍ਰਤਿਭਾ ਦਿਖਾਉਣਗੇ। ਸੁਰਾਂ ਦੇ ਨਾਲ-ਨਾਲ ਹੁਣ ਲੱਗੇਗਾ ਕਾਮੇਡੀ ਦਾ ਤੜਕਾ ਵੀ ਕਿਉਂਕਿ ਇਹ ਸ਼ੋਅ ਦਰਸ਼ਕਾਂ ਨੂੰ ਹਸਾਉਣ ਦਾ ਵਾਅਦਾ ਕਰਦਾ ਹੈ। ਹਿੰਦੀ ਤੇ ਪੰਜਾਬੀ ਗੀਤਾਂ ਦਾ ਇਹ ਮਿਸ਼ਰਣ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ। 'ਮਿਊਜ਼ਿਕ ਤੇ ਮਸਤੀ' ਦੇ ਨਾਲ ਇੱਕ ਅਭੁੱਲ ਅਨੁਭਵ ਲਈ ਹੋ ਜਾਓ ਤਿਆਰ 25 ਅਗਸਤ ਤੋਂ ਹਰ ਐਤਵਾਰ ਰਾਤ 8 ਵਜੇ ਸਿਰਫ ਜ਼ੀ ਪੰਜਾਬੀ 'ਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News