ਵਧੇ ਭਾਰ ਕਾਰਨ ਟਰੋਲ ਹੋਈ ਜ਼ਰੀਨ ਖ਼ਾਨ, ਜਿਮ ਦੇ ਬਾਹਰ ਦੇਖ ਲੋਕਾਂ ਨੇ ਆਖੀ ਇਹ ਗੱਲ

03/04/2023 10:36:34 AM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ਨਾਲ ਬਾਲੀਵੁੱਡ ਇੰਡਸਟਰੀ ’ਚ ਕਦਮ ਰੱਖਣ ਵਾਲੀ ਅਦਾਕਾਰਾ ਜ਼ਰੀਨ ਖ਼ਾਨ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਉਸ ਨੂੰ ਜਿਮ ਦੇ ਬਾਹਰ ਦੇਖਿਆ ਗਿਆ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।

ਇਸ ਵੀਡੀਓ ’ਚ ਜ਼ਰੀਨ ਜਿਮ ਆਊਟਫਿੱਟ ’ਚ ਨਜ਼ਰ ਆ ਰਹੀ ਸੀ ਪਰ ਉਸ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਤੇ ਉਹ ਸੋਸ਼ਲ ਮੀਡੀਆ ’ਤੇ ਫੈਟ ਸ਼ੇਮਿੰਗ ਦਾ ਸ਼ਿਕਾਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਦੀਪਿਕਾ ਪਾਦੂਕੋਣ 95ਵੇਂ ਆਸਕਰ ਐਵਾਰਡ 'ਚ ਨਿਭਾਏਗੀ ਇਹ ਵੱਡੀ ਜ਼ਿੰਮੇਵਾਰੀ

ਇਸ ਵੀਡੀਓ ’ਚ ਜ਼ਰੀਨ ਜਿਮ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਜ਼ਰੀਨ ਨੇ ਚਿੱਟੇ ਰੰਗ ਦੀ ਟੀ-ਸ਼ਰਟ ਦੇ ਨਾਲ ਪ੍ਰਿੰਟਿਡ ਪੈਂਟ ਪਹਿਨੀ ਹੈ। ਸੋਸ਼ਲ ਮੀਡੀਆ ’ਤੇ ਇਕ ਯੂਜ਼ਰ ਨੇ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਉਂਦਿਆਂ ਲਿਖਿਆ, ‘‘ਓਏ ਤੁਸੀਂ ਕਿੰਨੇ ਮੋਟੇ ਹੋ ਗਏ ਹੋ।’’

ਦੂਜੇ ਯੂਜ਼ਰ ਨੇ ਲਿਖਿਆ, ‘‘ਮੈਂ ਸੋਚਿਆ ਕਿ ਡੌਲੀ ਬਿੰਦਰਾ ਦਾ ਅਪਡੇਟਿਡ ਵਰਜ਼ਨ ਹੈ ਪਰ ਇਹ ਜ਼ਰੀਨ ਖ਼ਾਨ ਹੈ।’’ ਇਸ ਵੀਡੀਓ ’ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦੱਸ ਦੇਈਏ ਕਿ ਜ਼ਰੀਨ ਖ਼ਾਨ ਨੂੰ ਫ਼ਿਲਮ ਇੰਡਸਟਰੀ ’ਚ ਆਏ 13 ਸਾਲ ਹੋ ਗਏ ਹਨ। ਸਲਮਾਨ ਖ਼ਾਨ ਨਾਲ ਉਸ ਦੀ ਪਹਿਲੀ ਫ਼ਿਲਮ ‘ਵੀਰ’ ਬਾਕਸ ਆਫਿਸ ’ਤੇ ਨਹੀਂ ਚੱਲੀ ਪਰ ਉਸ ਦੀ ਖ਼ੂਬਸੂਰਤੀ ਕਾਰਨ ਲੋਕ ਉਸ ਦੀ ਤੁਲਨਾ ਕੈਟਰੀਨਾ ਕੈਫ ਨਾਲ ਕਰਦੇ ਹਨ। ਲੋਕ ਕਹਿੰਦੇ ਸਨ ਕਿ ਜ਼ਰੀਨ ਕੈਟਰੀਨਾ ਕੈਫ ਵਰਗੀ ਲੱਗਦੀ ਹੈ। ਹਾਲਾਂਕਿ ਜ਼ਰੀਨ ਫਿਲਹਾਲ ਫ਼ਿਲਮਾਂ ਤੋਂ ਦੂਰੀ ਬਣਾ ਰਹੀ ਹੈ ਪਰ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News