ਜ਼ਰੀਨ ਖ਼ਾਨ ਤੇ ਸ਼ਿਵਾਸ਼ੀਸ਼ ਦੇ ਬ੍ਰੇਕਅੱਪ ਦਾ ਸੱਚ ਆਇਆ ਸਾਹਮਣੇ

Wednesday, Sep 04, 2024 - 10:53 AM (IST)

ਮੁੰਬਈ (ਬਿਊਰੋ) - ਜ਼ਰੀਨ ਖ਼ਾਨ ਬਾਰੇ ਇਕ ਰਿਪੋਰਟ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਇਹ ਅਦਾਕਾਰਾ ਤੇ ਉਸ ਦੀ ਲੰਬੇ ਸਮੇਂ ਤੋਂ ਬੀ. ਯੂ. ਸ਼ਿਵਾਸ਼ੀਸ਼ ਮਿਸ਼ਰਾ ਨੇ ਆਪਣੇ ’ਚ ਮਤਭੇਦ ਹੋਣ ਕਾਰਨ ਬ੍ਰੇਕਅੱਪ ਕਰ ਲਿਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 2021 ’ਚ ਡੇਟਿੰਗ ਸ਼ੁਰੂ ਕਰਨ ਵਾਲੇ ਜ਼ਰੀਨ ਤੇ ਸ਼ਿਵਾਸ਼ੀਸ਼ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਜ਼ਰੀਨ ਦੀ ਟੀਮ ਦੇ ਪ੍ਰਤੀਨਿਧੀ ਨੇ ਕਿਹਾ, ‘ਰਿਪੋਰਟ ਪੂਰੀ ਤਰ੍ਹਾਂ ਨਾਲ ਝੂਠੀ ਤੇ ਗੁੰਮਰਾਹਕੁੰਨ ਹੈ। ਇਸ ਸਾਲ ਮਾਰਚ ’ਚ ਜ਼ਰੀਨ ਤੇ ਸ਼ਿਵਾਸ਼ੀਸ਼ ਦਾ ਬ੍ਰੇਕਅੱਪ ਹੋ ਗਿਆ ਸੀ।’ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕਿਉਂ ਕੀਤਾ, ਇਸ ਦੇ ਪਿੱਛੇ ਵਾਲੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਆਪਸੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਸੀ, ਟੀਮ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੋ ਡਿਟੇਲ ਦੱਸੀ ਜਾ ਰਹੀ ਹੈ, ਉਹ ਸਥਿਤੀ ਦੀ ਅਸਲੀਅਤ ਨੂੰ ਰੂਪਮਾਨ ਨਹੀਂ ਕਰਦੀ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

 


sunita

Content Editor

Related News