YRKKH ਫੇਮਸ Mohsin Khan ਨੂੰ ਬੀਤੇ ਸਾਲ ਪਿਆ ਸੀ ਦਿਲ ਦਾ ਦੌਰਾ

Wednesday, Aug 21, 2024 - 11:35 AM (IST)

YRKKH ਫੇਮਸ Mohsin Khan ਨੂੰ ਬੀਤੇ ਸਾਲ ਪਿਆ ਸੀ ਦਿਲ ਦਾ ਦੌਰਾ

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਹਿਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਬ੍ਰੈਸਟ ਕੈਂਸਰ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ। ਹੁਣ ਇਸ ਸ਼ੋਅ ਦੇ ਦੂਜੇ ਲੀਡ ਅਦਾਕਾਰ ਨੇ ਆਪਣੀ ਸਿਹਤ ਬਾਰੇ ਹੈਰਾਨੀਜਨਕ ਜਾਣਕਾਰੀ ਦਿੱਤੀ ਹੈ। ਸ਼ੋਅ 'ਚ ਕਾਰਤਿਕ ਦਾ ਕਿਰਦਾਰ ਨਿਭਾਉਣ ਵਾਲੇ ਮੋਹਸਿਨ ਖ਼ਾਨ ਨੇ ਦੱਸਿਆ ਹੈ ਕਿ ਪਿਛਲੇ ਸਾਲ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ -ਸਹੁਰਾ ਪਰਿਵਾਰ ਨਾਲ ਡਿਨਰ ਡੇਟ 'ਤੇ ਪਹੁੰਚੀ Deepika, ਲਕਸ਼ਯ ਸੇਨ ਨਾਲ ਨਜ਼ਰ ਆਈ ਸ਼ਾਨਦਾਰ ਬਾਂਡਿੰਗ

ਮੋਹਸਿਨ ਖ਼ਾਨ ਨੇ ਇੱਕ ਇੰਟਰਵਿਊ 'ਚ ਆਪਣੇ ਦਿਲ ਦੇ ਦੌਰੇ ਬਾਰੇ ਦੱਸਿਆ ਹੈ। ਅਦਾਕਾਰ ਦੇ ਇੰਟਰਵਿਊ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਹ ਜਾਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਹਾਲਾਂਕਿ ਮੋਹਸਿਨ ਨੇ ਦੱਸਿਆ ਕਿ ਹੁਣ ਉਹ ਬਿਲਕੁਲ ਫਿੱਟ ਹਨ ਪਰ ਜਦੋਂ ਅਜਿਹਾ ਹੋਇਆ ਤਾਂ ਉਹ ਕਾਫੀ ਪਰੇਸ਼ਾਨ ਸੀ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਮੋਹਸਿਨ ਦੀ ਵੀਡੀਓ 'ਚ ਮੋਹਸਿਨ ਕਹਿ ਰਿਹਾ ਹੈ, ''ਮੈਨੂੰ ਫੈਟੀ ਲੀਵਰ ਸੀ, ਫਿਰ ਪਿਛਲੇ ਸਾਲ ਮੈਨੂੰ ਹਲਕੀ ਜਿਹਾ ਹਾਰਟ ਅਟੈਕ ਆਇਆ ਅਤੇ ਮੈਂ ਕਿਸੇ ਨੂੰ ਨਹੀਂ ਦੱਸਿਆ। ਫੈਟੀ ਲੀਵਰ ਇੰਨਾ ਵਧ ਗਿਆ ਸੀ, ਮੈਂ ਕੁਝ ਦਿਨ ਦਾਖਲ ਰਿਹਾ। ਫਿਰ ਇਲਾਜ ਆਦਿ ਹੋਇਆ, ਅਸੀਂ 2-3 ਹਸਪਤਾਲ ਬਦਲੇ, ਪਰ ਹੁਣ ਸਭ ਕੁਝ ਕਾਬੂ 'ਚ ਹੈ, ਮਾਸ਼ਾ ਅੱਲ੍ਹਾ। ਮੋਹਸਿਨ ਨੇ ਕਿਹਾ ਕਿ ਸਿਹਤ ਵਿਗੜਨ ਕਾਰਨ ਉਸ ਦੀ ਰੋਗ ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੋਈ ਹੈ। ਉਹ ਅਕਸਰ ਬੀਮਾਰ ਰਹਿੰਦਾ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸਨੂੰ ਫੈਟੀ ਲੀਵਰ ਕਿਉਂ ਹੈ, ਤਾਂ ਉਸ ਨੇ ਕਿਹਾ, “ਮੈਨੂੰ ਨਹੀਂ ਪਤਾ, ਇਸ ਨੂੰ ਨਾਨ-ਅਲਕੋਹਲਿਕ ਫੈਟੀ ਲੀਵਰ ਕਿਹਾ ਜਾਂਦਾ ਹੈ, ਤੁਸੀਂ ਸ਼ਰਾਬ ਪੀਤੇ ਬਿਨਾਂ ਵੀ ਫੈਟੀ ਲਿਵਰ ਦਾ ਸ਼ਿਕਾਰ ਹੋ ਸਕਦੇ ਹੋ। ਸੌਣ ਦਾ ਪੈਟਰਨ ਠੀਕ ਨਾ ਹੋਵੇ, ਇਸ ਲਈ ਅਜਿਹਾ ਹੋਇਆ ਹੋਵੇਗਾ।''

ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਅਦਾਕਾਰਾ ਨੂੰ ਮਿਲੀ ਰੇਪ ਦੀ ਧਮਕੀ, ਦਿਖਾਏ ਸਕਰੀਨਸ਼ਾਟ

ਤੁਹਾਨੂੰ ਦੱਸ ਦੇਈਏ ਕਿ ਸ਼ੋਅ 'ਚ ਕਾਰਤਿਕ ਦਾ ਕਿਰਦਾਰ ਮੋਹਸਿਨ ਖ਼ਾਨ ਨੇ ਨਿਭਾਇਆ ਸੀ ਅਤੇ ਸ਼ਿਵਾਂਗੀ ਜੋਸ਼ੀ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸ਼ਿਵਾਂਗੀ ਨੇ ਸ਼ੋਅ 'ਚ ਨਾਇਰਾ ਦਾ ਕਿਰਦਾਰ ਨਿਭਾਇਆ ਸੀ। ਸ਼ੋਅ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਇਸ ਜੋੜੀ ਦਾ ਵੱਖਰਾ ਹੀ ਕ੍ਰੇਜ਼ ਸੀ, ਉਨ੍ਹਾਂ ਦੇ ਕਈ ਫੈਨ ਪੇਜ ਬਣਾਏ ਗਏ ਹਨ, ਜਿੱਥੇ ਹੁਣ ਵੀ ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News