Youtuber ਅਰਮਾਨ ਮਲਿਕ ਪਹਿਲੀ ਪਤਨੀ ਪਾਇਲ ਨੂੰ ਦੇਣਗੇ Divorce ! ਦੂਜੀ ਪਤਨੀ ਨਾਲ ਰਹਿਣ ਦਾ ਕੀਤਾ ਫੈਸਲਾ
Wednesday, Sep 24, 2025 - 03:30 PM (IST)

ਮੁੰਬਈ: ਪ੍ਰਸਿੱਧ ਯੂਟਿਊਬਰ ਅਤੇ "ਬਿੱਗ ਬੌਸ ਓਟੀਟੀ 3" ਸਟਾਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਮਲਿਕ, ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖ਼ਬਰਾਂ ਵਿੱਚ ਰਹਿੰਦੇ ਹਨ। ਇਕ ਪਾਸੇ ਪਾਇਲ ਅਤੇ ਅਰਮਾਨ ਆਪਣੇ ਚੌਥੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਉਥੇ ਹੀ ਦੂਜੇ ਪਾਸੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਰਮਾਨ ਅਤੇ ਪਾਇਲ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ, ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਦੂਜੀ ਪਤਨੀ, ਕ੍ਰਿਤਿਕਾ ਮਲਿਕ ਨਾਲ ਬਿਤਾਉਣਗੇ। ਇਸ ਦੌਰਾਨ, ਇੱਕ ਨਵੀਂ ਰਿਪੋਰਟ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕਾ ਪਤੀ ਸਣੇ ਗ੍ਰਿਫਤਾਰ; Youtube 'ਤੇ ਕਰ ਬੈਠੇ ਸੀ ਇਹ ਵੀਡੀਓ ਅਪਲੋਡ
ਅਗਸਤ 2025 ਵਿੱਚ, ਯੂਟਿਊਬਰ ਅਰਮਾਨ ਮਲਿਕ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਸੰਮਨ ਜਾਰੀ ਕੀਤਾ ਸੀ। ਅਦਾਲਤ ਨੇ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ 2 ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਇਹ ਸੰਮਨ ਦਵਿੰਦਰ ਰਾਜਪੂਤ ਦੁਆਰਾ ਦਾਇਰ ਪਟੀਸ਼ਨ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜ਼ਖਮੀ ਹਾਲਤ 'ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ
ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਅਰਮਾਨ ਮਲਿਕ ਨੇ 2 ਵਿਆਹ ਕੀਤੇ ਹਨ। ਇਸਨੂੰ ਹਿੰਦੂ ਵਿਆਹ ਐਕਟ ਦੀ ਉਲੰਘਣਾ ਮੰਨਿਆ ਜਾਂਦਾ ਹੈ, ਜੋ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਵਿਆਹ ਦੀ ਆਗਿਆ ਦਿੰਦਾ ਹੈ। ਹੁਣ, ਖਬਰਾਂ ਆ ਰਹੀਆਂ ਹਨ ਕਿ ਹਾਈ ਕੋਰਟ ਨੇ ਅਰਮਾਨ ਮਲਿਕ ਨੂੰ ਆਪਣੀਆਂ 2 ਪਤਨੀਆਂ ਵਿੱਚੋਂ 1 ਨੂੰ ਤਲਾਕ ਦੇਣ ਦਾ ਹੁਕਮ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਖਬਰਾਂ ਹਨ ਕਿ ਅਰਮਾਨ ਨੇ ਪਾਇਲ ਮਲਿਕ ਨੂੰ ਤਲਾਕ ਦੇਣ ਅਤੇ ਕ੍ਰਿਤਿਕਾ ਮਲਿਕ ਨਾਲ ਰਹਿਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਆਨਲਾਈਨ ਸੱਟੇਬਾਜ਼ੀ ਐਪ ਮਾਮਲਾ: ED ਦੇ ਸਾਹਮਣੇ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਅਰਮਾਨ ਦੇ ਹੱਕ ਵਿੱਚ ਫੈਸਲਾ ਸੁਣਾਇਆ, ਅਤੇ ਉਸਨੂੰ ਪਾਇਲ ਤੋਂ ਤਲਾਕ ਦੇ ਦਿੱਤਾ। ਹਾਲਾਂਕਿ, ਅਰਮਾਨ ਮਲਿਕ ਜਾਂ ਉਸਦੀਆਂ ਦੋਹਾਂ ਪਤਨੀਆਂ ਦੁਆਰਾ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8