ਸਾਂਗ ‘ਯੂ ਆਰ ਮਾਈਨ’ ਦਾ ਟੀਜ਼ਰ ਹੋਇਆ ਰਿਲੀਜ਼

Friday, Aug 23, 2024 - 02:08 PM (IST)

ਮੁੰਬਈ (ਬਿਊਰੋ) - ਸਾਂਗ ‘ਯੂ ਆਰ ਮਾਈਨ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਨੇ ਹਾਲ ਹੀ ’ਚ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਆਪਣੇ ਭਤੀਜੇ ਅਗਨੀ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਤੋਂ ਪਤਾ ਚੱਲਦਾ ਹੈ ਕਿ ਸਲਮਾਨ ਅਤੇ ਅਗਨੀ ਦੀ ਜੋੜੀ ਇਕ ਰੋਮਾਂਚਕ ਪ੍ਰਾਜੈਕਟ ਲੈ ਕੇ ਆ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਬਾਰੇ ਇਕ ਵੀਡੀਓ ਵੀ ਪੋਸਟ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਭਿਸ਼ੇਕ-ਐਸ਼ਵਰਿਆ ਦੇ ਵਿਆਹ 'ਚ ਜਾਨ੍ਹਵੀ ਕਪੂਰ ਨੇ ਪਾਇਆ ਸੀ ਰੌਲਾ, ਕੱਟ ਲਈ ਸੀ ਹੱਥ ਦੀ ਨਸ

ਇਹ ਮਜ਼ੇਦਾਰ ਗੱਲਬਾਤ, ਜਿਸ ਵਿਚ ਅਗਨੀ ਦੀ ਰੈਪਿੰਗ ਅਤੇ ਸਲਮਾਨ ਦੀਆਂ ਹਲਕੀਆਂ-ਫੁਲਕੀਆਂ ਟਿੱਪਣੀਆਂ ਸ਼ਾਮਿਲ ਹਨ, ਦੇਖਣਾ ਕਾਫੀ ਦਿਲਚਸਪ ਹੈ। ਸਲਮਾਨ ਖਾਨ ਅਤੇ ਅਗਨੀ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ਕਾਰਨ ਫੈਨਜ਼ ਸਾਂਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘ਸਿਕੰਦਰ’ ਅਗਲੇ ਸਾਲ ਈਦ ’ਤੇ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਫਿਲਮ ਸਾਜਿਦ ਨਾਡਿਆਡਵਾਲਾ ਦੁਆਰਾ ਬਣਾਈ ਗਈ ਸੀ ਅਤੇ ਨਿਰਦੇਸ਼ਕ ਏ. ਆਰ. ਮੁਰੁਗਦੋਸ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News