ਮੁੰਬਈ ਏਅਰਪੋਰਟ ''ਤੇ ਬੇਹੱਦ ਸਟਾਈਲਿਸ਼ ਲੁੱਕ ''ਚ ਸਪਾਟ ਹੋਏ ਯੋ ਯੋ ਹਨੀ ਸਿੰਘ (ਦੇਥੋ ਤਸਵੀਰਾਂ)

Wednesday, Feb 10, 2016 - 02:15 PM (IST)

ਮੁੰਬਈ ਏਅਰਪੋਰਟ ''ਤੇ ਬੇਹੱਦ ਸਟਾਈਲਿਸ਼ ਲੁੱਕ ''ਚ ਸਪਾਟ ਹੋਏ ਯੋ ਯੋ ਹਨੀ ਸਿੰਘ (ਦੇਥੋ ਤਸਵੀਰਾਂ)

ਮੁੰਬਈ : ਪੰਜਾਬੀ ਰੈਪਰ ਯੋ ਯੋ ਸਿੰਘ ਪਿਛਲੇ ਕਾਫੀ ਸਮੇਂ ਤੋਂ ਸਿਹਤ ਸਮੱਸਿਆ ਕਾਰਨ ਲਾਈਮਲਾਈਟ ਤੋਂ ਦੂਰ ਰਹੇ ਹਨ ਪਰ ਹੁਣ ਉਨ੍ਹਾਂ ਦੀ ਵਾਪਸੀ ਹੋ ਰਹੀ ਹੈ। ਦਰਸ਼ਕਾਂ ਨੂੰ ਉਡੀਕ ਹੈ ਉਨ੍ਹਾਂ ਦੇ ਕਿਸੇ ਨਵੇਂ ਵੀਡੀਓ ਐਲਬਮ ਦੀ। ਬਹੁਤ ਸਾਰੇ ਪੰਜਾਬੀ ਤੇ ਹਿੰਦੀ ਗੀਤਾਂ ਰਾਹੀਂ ਨਾਮਣਾ ਖੱਟ ਚੁੱਕੇ ਯੋ ਯੋ ਹਨੀ ਸਿੰਘ ਨੂੰ ਕਈ ਵਾਰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ।
ਪੰਜਾਬੀ ਗਾਇਕਾਂ ਨਾਲ ਰੈਪਰ ਵਜੋਂ ਸ਼ੁਰੂਆਤ ਕਰਨ ਵਾਲੇ ਯੋ ਯੋ ਦੇ ਗੀਤ ਅੱਜ ਬਾਲੀਵੁੱਡ ਗਲਿਆਰਿਆਂ ''ਚ ਵੀ ਗੂੰਜਦੇ ਹਨ। ਹੁਣੇ ਜਿਹੇ ਉਨ੍ਹਾਂ ਨੂੰ ਮੁੰਬਈ ਏਅਰਪੋਰਟ ''ਤੇ ਦੇਖਿਆ ਗਿਆ, ਜਿਥੇ ਉਹ ਕਿਸੇ ਵਿਆਹ ਸਮਾਗਮ ਲਈ ਰਵਾਨਾ ਹੋਣ ਲਈ ਪਹੁੰਚੇ ਸਨ।


Related News