ਯੋ ਯੋ ਹਨੀ ਸਿੰਘ ਨੇ ਸੋਨਾਕਸ਼ੀ ਦੀ ਰਿਸੈਪਸ਼ਨ ਪਾਰਟੀ ''ਚ ਲਾਈਆਂ ਰੌਣਕਾਂ, ਸਾਰਿਆਂ ਨੇ ਕੀਤਾ ''ਅੰਗਰੇਜ਼ੀ ਬੀਟ'' ''ਤੇ ਡਾਂਸ

Monday, Jun 24, 2024 - 05:17 PM (IST)

ਯੋ ਯੋ ਹਨੀ ਸਿੰਘ ਨੇ ਸੋਨਾਕਸ਼ੀ ਦੀ ਰਿਸੈਪਸ਼ਨ ਪਾਰਟੀ ''ਚ ਲਾਈਆਂ ਰੌਣਕਾਂ, ਸਾਰਿਆਂ ਨੇ ਕੀਤਾ ''ਅੰਗਰੇਜ਼ੀ ਬੀਟ'' ''ਤੇ ਡਾਂਸ

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ 'ਚ ਸ਼ਾਮਲ ਹੋਏ ਮਹਿਮਾਨਾਂ 'ਚ ਯੋ ਯੋ ਹਨੀ ਸਿੰਘ ਵੀ ਸ਼ਾਮਲ ਹੈ। ਮਸ਼ਹੂਰ ਰੈਪਰ ਹਨੀ ਸਿੰਘ ਆਪਣੀ ਬੈਸਟ ਫਰੈਂਡ ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਪਹੁੰਚ ਕੇ ਜ਼ਬਰਦਸਤ ਗੀਤ ਗਾਏ। ਹੁਣ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਰਿਸੈਪਸ਼ਨ ਤੋਂ ਹਨੀ ਸਿੰਘ ਦੀ ਪਰਫਾਰਮੈਂਸ ਦਾ ਸ਼ਾਨਦਾਰ ਵੀਡੀਓ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ 'ਤੇ ਮਸ਼ਹੂਰ ਰੈਪਰ ਹਨੀ ਸਿੰਘ ਲੰਡਨ ਤੋਂ ਆਪਣੀ ਸ਼ੂਟਿੰਗ ਛੱਡ ਕੇ ਮੁੰਬਈ 'ਚ ਆਪਣੀ ਸਭ ਤੋਂ ਚੰਗੀ ਦੋਸਤ ਸੋਨਾਕਸ਼ੀ ਸਿਨਹਾ ਦੇ ਵਿਆਹ ਦੀ ਰਿਸੈਪਸ਼ਨ 'ਤੇ ਪਹੁੰਚੇ। ਇੱਥੇ ਹਨੀ ਸਿੰਘ ਨੇ ਵਿਆਹ ਦੀ ਰਿਸੈਪਸ਼ਨ 'ਚ ਆਪਣੇ ਗੀਤਾਂ ਅਤੇ ਰੈਪ ਨਾਲ ਸਾਰੇ ਮਹਿਮਾਨਾਂ ਦਾ ਮਨੋਰੰਜਨ ਕੀਤਾ। ਹਨੀ ਸਿੰਘ ਆਪਣੀ ਦੋਸਤ ਸੋਨਾਕਸ਼ੀ ਸਿਨਹਾ ਦੇ ਵਿਆਹ ਦੇ ਰਿਸੈਪਸ਼ਨ 'ਤੇ ਚਿੱਟੇ ਧਾਰੀਆਂ ਵਾਲੀ ਕਾਲੀ ਪੈਂਟ 'ਤੇ ਨੀਲੇ ਰੰਗ ਦਾ ਕੋਟ ਪਹਿਨ ਕੇ ਪਹੁੰਚੇ ਸਨ। ਹਨੀ ਸਿੰਘ ਦਾ ਦਾੜ੍ਹੀ ਲੁੱਕ ਵੀ ਦੇਖਣ ਨੂੰ ਮਿਲਿਆ, ਜੋ ਉਨ੍ਹਾਂ ਦੇ ਨਵੇਂ ਗੀਤ 'ਚ ਦੇਖਣ ਨੂੰ ਮਿਲਣ ਵਾਲਾ ਹੈ। ਹਨੀ ਸਿੰਘ ਨੇ ਇੱਥੇ ਅੰਗਰੇਜ਼ੀ ਬੀਟ ਗੀਤ ਗਾਇਆ। 

ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਹਨੀ ਸਿੰਘ ਦੇ ਹਿੱਟ ਗੀਤ ਦੇਸੀ ਕਾਲਕਾਰ 'ਚ ਇਕੱਠੇ ਨਜ਼ਰ ਆਈ ਸੀ। ਉਦੋਂ ਤੋਂ ਹਨੀ ਸਿੰਘ ਅਤੇ ਸੋਨਾਕਸ਼ੀ ਸਿਨਹਾ ਬਹੁਤ ਚੰਗੇ ਦੋਸਤ ਬਣ ਗਏ ਹਨ। ਸੋਨਾਕਸ਼ੀ ਸਿਨਹਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਖੁਲਾਸਾ ਕੀਤਾ ਕਿ ਉਹ ਜ਼ਹੀਰ ਇਕਬਾਲ ਨੂੰ 7 ਸਾਲਾਂ ਤੋਂ ਡੇਟ ਕਰ ਰਹੀ ਹੈ। ਸੋਨਾਕਸ਼ੀ ਨੇ ਖੁਲਾਸਾ ਕੀਤਾ ਕਿ ''ਇਸ ਦਿਨ (23 ਜੂਨ 2017) ਉਹ ਜ਼ਹੀਰ ਨੂੰ ਪਹਿਲੀ ਵਾਰ ਮਿਲੀ ਸੀ, ਸਾਨੂੰ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਸੀ ਅਤੇ ਅਸੀਂ ਇਕੱਠੇ ਰਹਿਣ ਦਾ ਵਾਅਦਾ ਕੀਤਾ ਸੀ, ਅੱਜ ਸਾਡੇ ਪਿਆਰ ਨੇ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕੀਤਾ ਹੈ ਅਤੇ ਸਫ਼ਲਤਾ ਪ੍ਰਾਪਤ ਕੀਤੀ ਹੈ। ਅਜਿਹਾ ਮੋੜ ਜਿੱਥੇ ਪਰਿਵਾਰ ਅਤੇ ਰੱਬ ਦਾ ਪਿਆਰ ਮਿਲਿਆ, ਹੁਣ ਅਸੀਂ ਪਤੀ-ਪਤਨੀ ਹਾਂ, ਇੱਥੇ ਪਿਆਰ ਹੈ, ਉਮੀਦ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News