ਕਰਨ ਔਜਲਾ ਦੇ ਮੁਰੀਦ ਹਨੀ ਸਿੰਘ, ਕਿਹਾ- ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ 'ਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ

Wednesday, Jul 24, 2024 - 01:19 PM (IST)

ਚੰਡੀਗੜ੍ਹ : 'ਬ੍ਰਾਊਨ ਰੰਗ', 'ਲਵ ਡੋਜ਼' ਅਤੇ 'ਦੇਸੀ ਕਲਾਕਾਰ' ਵਰਗੇ ਗੀਤਾਂ ਲਈ ਪੂਰੀ ਦੁਨੀਆਂ 'ਚ ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ। ਇਸ ਇੰਟਰਵਿਊ ਦੌਰਾਨ ਹਨੀ ਸਿੰਘ ਕੋਲੋਂ ਪੰਜਾਬੀ ਗਾਇਕ ਕਰਨ ਔਜਲਾ ਬਾਰੇ ਪੁੱਛਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਦੀ ਹੋਈ ਬੱਲੇ-ਬੱਲੇ, ਗਿੱਪੀ ਦੀ ਫ਼ਿਲਮ ਦਾ ਤੋੜਿਆ ਰਿਕਾਰਡ, ਕੀਤੀ ਇੰਨੀ ਕਮਾਈ

ਦੱਸ ਦਈਏ ਕਿ ਜਦੋਂ ਗਾਇਕ-ਰੈਪਰ ਹਨੀ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਕਰਨ ਔਜਲਾ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਨੇ ਕਿਹਾ, 'ਕਰਨ ਔਜਲਾ ਇੱਕ ਸ਼ਾਨਦਾਰ ਕਲਾਕਾਰ ਹੈ, ਉਹ ਬਹੁਤ ਉੱਦਮੀ ਹੈ, ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ 'ਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ। ਕਰਨ ਔਜਲਾ  ਮਿਹਨਤੀ ਇਨਸਾਨ ਹੈ, ਉਸ ਨੂੰ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਹਾਂ। ਕਰਨ ਔਜਲਾ ਮੇਰੇ ਤੋਂ ਬਿਹਤਰ ਹੈ, ਉਹ ਦਿਮਾਗ ਤੋਂ ਬਹੁਤ ਬੁੱਧੀਮਾਨ ਹੈ, ਬਹੁਤ ਹੁਸ਼ਿਆਰ ਵੀ ਹੈ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਮੇਰਾ ਭਰਾ ਹੈ ਉਹ।' ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੇ ਅਤੇ ਰੈਪਰ ਬਾਦਸ਼ਾਹ ਦੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ

ਜੇਕਰ ਕਰਨ ਔਜਲਾ ਬਾਰੇ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ ਗੀਤ 'ਤੌਬਾ ਤੌਬਾ' ਕਾਰਨ ਸੁਰਖ਼ੀਆਂ 'ਚ ਛਾਏ ਹੋਏ ਹਨ। ਰਿਲੀਜ਼ਿੰਗ ਦੇ ਤਿੰਨ ਹਫ਼ਤਿਆਂ ਬਾਅਦ ਵੀ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News