ਦੇਸ਼-ਵਿਦੇਸ਼ਾਂ ’ਚ ਐਡਵਾਂਸ ਬੁਕਿੰਗ ਦੇ ਮਾਮਲੇ ’ਚ ਧੂਮ ਮਚਾ ਰਹੀ ਹੈ ਯਸ਼ ਦੀ ‘ਕੇ. ਜੀ. ਐੱਫ. 2’

04/08/2022 10:31:01 AM

ਮੁੰਬਈ (ਬਿਊਰੋ)– ਫ਼ਿਲਮ ‘ਆਰ. ਆਰ. ਆਰ.’ ਤੋਂ ਬਾਅਦ ਸਾਊਥ ਸੁਪਰਸਟਾਰ ਯਸ਼ ਸਟਾਰਰ ਫ਼ਿਲਮ ‘ਕੇ. ਜੀ. ਐੱਫ. ਚੈਪਟਰ 2’ ਦਾ ਦਬਦਬਾ ਹੈ। ਹਰ ਪਾਸੇ ਇਸ ਫ਼ਿਲਮ ਦੇ ਰਿਲੀਜ਼ ਦੀ ਗੱਲ ਹੋ ਰਹੀ ਹੈ। ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ।

ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਨੇਮਾਘਰਾਂ ਦੇ ਅੰਦਰ ਸੀਟੀਆਂ ਨਾਲ ਯਸ਼ ਦਾ ਸਵਾਗਤ ਕੀਤਾ ਜਾਣ ਵਾਲਾ ਹੈ। ਤਿੰਨ ਸਾਲਾਂ ਬਾਅਦ ਇਸ ਫ਼ਿਲਮ ਦਾ ਪ੍ਰੀਕੁਅਲ ਰਿਲੀਜ਼ ਹੋ ਰਿਹਾ ਹੈ। ਪੂਰੇ ਦੇਸ਼-ਦੁਨੀਆ ’ਚ ਇਸ ਫ਼ਿਲਮ ਦੀ ਲਹਿਰ ਦੌੜ ਰਹੀ ਹੈ। ਮੇਕਰਜ਼ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਹੀ ਪ੍ਰਸ਼ੰਸਕਾਂ ਵਿਚਾਲੇ ਇਸ ਫ਼ਿਲਮ ਦੀ ਦੀਵਾਨਗੀ ਦੇਖ ਰਹੇ ਹਨ। ਇਹ ਕਈ ਭਾਸ਼ਾਵਾਂ ’ਚ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਨਾਲ ਹੱਥੋਪਾਈ, ਸਟੇਜ ’ਤੇ ਚੜ੍ਹ ਕੇ ਵਿਅਕਤੀ ਨੇ ਸ਼ਰੇਆਮ ਕੀਤੀ ਇਹ ਹਰਕਤ

‘ਕੇ. ਜੀ. ਐੱਫ. 2’ 14 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਥਲਪਤੀ ਵਿਜੇ ਦੀ ਫ਼ਿਲਮ ‘ਬੀਸਟ’ ਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ਜਰਸੀ’ ਵੀ ਰਿਲੀਜ਼ ਹੋ ਰਹੀ ਹੈ। ਤਿੰਨਾਂ ਹੀ ਫ਼ਿਲਮਾਂ ਵਿਚਾਲੇ ਬਾਕਸ ਆਫਿਸ ’ਤੇ ਤਾਬੜਤੋੜ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਹੈ।

ਅਜਿਹਾ ਲੱਗ ਰਿਹਾ ਹੈ ਕਿ ਥਲਪਤੀ ਵਿਜੇ ਤੇ ਸ਼ਾਹਿਦ ਕਪੂਰ ’ਤੇ ਇਸ ਵਾਰ ਯਸ਼ ਭਾਰੀ ਪੈਂਦੇ ਨਜ਼ਰ ਆਉਣਗੇ। 7 ਅਪ੍ਰੈਲ ਨੂੰ ਬੁੱਕ ਮਾਈ ਸ਼ੋਅ ’ਤੇ ਯਸ਼ ਦੀ ਫ਼ਿਲਮ ਦੀ ਬੁਕਿੰਗ ਓਪਨ ਕਰ ਦਿੱਤੀ ਗਈ ਹੈ। ਨਾਰਥ ਇੰਡੀਆ, ਤਾਮਿਲਨਾਡੂ ਤੇ ਕੇਰਲ ’ਚ ਇਹ ਜਾਰੀ ਹੈ। ਪ੍ਰਸ਼ੰਸਕ ਲਗਾਤਾਰ ਇਸ ਦੀ ਟਿਕਟ ਬੁੱਕ ਕਰਨ ’ਚ ਲੱਗੇ ਹੋਏ ਹਨ। ਸ਼ੋਅਜ਼ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਚੁੱਕੇ ਹਨ।

ਆਂਧਰ ਪ੍ਰਦੇਸ਼ ਤੇ ਤੇਲੰਗਾਨਾ ’ਚ ਇਸ ਫ਼ਿਲਮ ਦੀ ਬੁਕਿੰਗ 10 ਅਪ੍ਰੈਲ ਨੂੰ ਖੁੱਲ੍ਹੇਗੀ। ਥਲਪਤੀ ਵਿਜੇ ਦੀ ਫ਼ਿਲਮ ‘ਬੀਸਟ’ ਪੰਜ ਭਾਸ਼ਾਵਾਂ ’ਚ ਰਿਲੀਜ਼ ਹੋ ਰਹੀ ਹੈ। ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਨੂੰ ਭਾਰੀ ਟੱਕਰ ਦਿੰਦੀ ਇਹ ਫ਼ਿਲਮ ਨਜ਼ਰ ਆਵੇਗੀ। ਓਵਰਸੀਜ਼ ਮਾਰਕੀਟ ’ਚ ਵੀ ਇਸ ਫ਼ਿਲਮ ਦੀ ਟਿਕਟ ਧੜੱਲੇ ਨਾਲ ਵਿੱਕ ਰਹੀ ਹੈ। ਯੂ. ਕੇ. ’ਚ 12 ਘੰਟਿਆਂ ਦੇ ਅੰਦਰ ਇਸ ਫ਼ਿਲਮ ਦੀਆਂ ਪੰਜ ਹਜ਼ਾਰ ਟਿਕਟਾਂ ਵਿੱਕ ਚੁੱਕੀਆਂ ਹਨ। ਇਹ ਪਹਿਲੀ ਭਾਰਤੀ ਫ਼ਿਲਮ ਹੈ, ਜਿਸ ਦੀਆਂ ਇੰਨੀਆਂ ਟਿਕਟਾਂ ਐਡਵਾਂਸ ’ਚ ਵਿੱਕ ਚੁੱਕੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News