‘KGF’ ਸਟਾਰ ਯਸ਼ ਨੇ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰਨ ਦੀ ਜਤਾਈ ਇੱਛਾ, ਕਿਹਾ- ‘ਉਹ ਇਕ ਸ਼ਾਨਦਾਰ ਅਦਾਕਾਰ ਹੈ’

08/21/2022 2:11:01 PM

ਬਾਲੀਵੁੱਡ ਡੈਸਕ- ਫ਼ਿਲਮ ‘ਕੇ.ਜੀ.ਐਫ਼ ਚੈਪਟਰ 2’ ਦੇ ਸਟਾਰ ਯਸ਼ ਸਾਊਥ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਿਤਾਰਿਆਂ ’ਚੋਂ ਇਕ ਹਨ, ਜੋ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਹਾਲ ਹੀ ’ਚ ਸਾਊਥ ਸੁਪਰਸਟਾਰ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਦੇ ਪਿਤਾ ਨੇ ਸ਼ਾਹਰੁਖ ਖ਼ਾਨ ਦੀ ਕੀਤੀ ਤਾਰੀਫ਼, ਕਿਹਾ- ਅੱਜ ਵੀ ਯਾਦ ਹੈ ਸ਼ੂਟਿੰਗ ਦਾ ਸੀਨ

ਦਰਅਸਲ ਹਾਲ ਹੀ ਇਕ ਇੰਟਰਵਿਊ ਦੌਰਾਨ ਯਸ਼ ਤੋਂ ਪੁੱਛਿਆ ਗਿਆ ਕਿ ਉਹ ਕਿਸ ਬਾਲੀਵੁੱਡ ਅਦਾਕਾਰ ਨਾਲ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਨਵਾਜ਼ੂਦੀਨ ਸਿੱਦੀਕੀ ਦਾ ਨਾਂ ਲਿਆ ਅਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ। ਯਸ਼ ਨੇ ਕਿਹਾ ਕਿ ‘ਮੈਂ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਉਹ ਇਕ ਸ਼ਾਨਦਾਰ ਅਦਾਕਾਰ ਹੈ।’

ਇਹ ਵੀ ਪੜ੍ਹੋ : ਸਲਮਾਨ ਖ਼ਾਨ ਲੱਦਾਖ ਦੀਆਂ ਵਾਦੀਆਂ ’ਚ ਲੰਬੇ ਵਾਲਾਂ ਨਾਲ ਸਵੈਗੀ ਸਟਾਈਲ ’ਚ ਆਏ ਨਜ਼ਰ

ਤੁਹਾਨੂੰ ਦੱਸ ਦੇਈਏ ਕਿ ਯਸ਼ ਦੀ ਸੁਪਰਹਿੱਟ ਫ਼ਿਲਮ ‘ਕੇ.ਜੀ.ਐਫ਼ ਚੈਪਟਰ 2’ ਇਸ ਸਾਲ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਸਫ਼ਲਤਾ ਨੇ ਅਦਾਕਾਰ ਨੂੰ ਪੂਰੇ ਭਾਰਤ ਦਾ ਸਟਾਰ ਬਣਾ ਦਿੱਤਾ ਹੈ।

ਇਸ ਦੇ ਨਾਲ ਹੀ ਨਵਾਜ਼ੂਦੀਨ ਨੂੰ ‘ਗੈਂਗਸ ਆਫ਼ ਵਾਸੇਪੁਰ’ ਫ੍ਰੈਂਚਾਇਜ਼ੀ, ‘ਰਮਨ ਰਾਘਵ 2.0’, ‘ਮੌਮ’, ‘ਸੀਰੀਅਸ ਮੈਨ’ ਵਰਗੀਆਂ ਫ਼ਿਲਮਾਂ ’ਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਅਦਾਕਾਰ  ‘ਮੈਕਮਾਫ਼ੀਆ’ ਅਤੇ ‘ਸੈਕਰਡ ਗੇਮਜ਼’ ਵਰਗੀਆਂ ਵੈੱਬ ਸੀਰੀਜ਼ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਦਾਕਾਰ ਦੀ ਆਉਣ ਵਾਲੀਆਂ ਫ਼ਿਲਮਾਂ ’ਚ ‘ਟਿਕੂ ਵੈਡਸ ਸ਼ੇਰੂ’, ‘ਨੂਰਾਨੀ ਛੇਹਰਾ’ ਅਤੇ ‘ਅਦਭੁਤ’ ਸ਼ਾਮਲ ਹਨ।


 


Shivani Bassan

Content Editor

Related News