ਸ਼ਾਹਰੁਖ ਦੇ ਹੱਥ ਲੱਗੀ ਸਾਊਥ ਦੀ ਸਭ ਤੋਂ ਵੱਡੀ ਫ਼ਿਲਮ, ਇਸ ਮਸ਼ਹੂਰ ਅਦਾਕਾਰ ਨਾਲ ਸਕਰੀਨ ਕਰਨਗੇ ਸ਼ੇਅਰ

Tuesday, Feb 06, 2024 - 02:44 PM (IST)

ਸ਼ਾਹਰੁਖ ਦੇ ਹੱਥ ਲੱਗੀ ਸਾਊਥ ਦੀ ਸਭ ਤੋਂ ਵੱਡੀ ਫ਼ਿਲਮ, ਇਸ ਮਸ਼ਹੂਰ ਅਦਾਕਾਰ ਨਾਲ ਸਕਰੀਨ ਕਰਨਗੇ ਸ਼ੇਅਰ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ 'ਜਵਾਨ', 'ਪਠਾਨ' ਤੇ 'ਡੰਕੀ' ਨਾਲ ਤਿੰਨ ਬੈਕ-ਟੂ-ਬੈਕ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਸੁਰਖੀਆਂ 'ਚ ਬਣੇ ਹੋਏ ਹਨ। ਪ੍ਰਸ਼ੰਸਕ ਉਸ ਦੇ ਅਗਲੇ ਪ੍ਰੋਜੈਕਟ ਬਾਰੇ ਜਾਣਨ ਲਈ ਬੇਤਾਬ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਸ਼ਾਹਰੁਖ ਨੂੰ ਦੱਖਣ ਦੀ ਵੱਡੀ ਫ਼ਿਲਮ ਮਿਲ ਗਈ ਹੈ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਦੱਖਣ ਦੇ ਸਭ ਤੋਂ ਮਸ਼ਹੂਰ ਅਦਾਕਾਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ, ਜਿਨ੍ਹਾਂ ਦਾ ਹਿੰਦੀ ਖ਼ੇਤਰ 'ਚ ਵੀ ਜ਼ਬਰਦਸਤ ਪ੍ਰਭਾਵ ਹੈ।

ਇਸ ਫ਼ਿਲਮ 'ਚ ਨਜ਼ਰ ਆਉਣਗੇ ਕਿੰਗ ਖ਼ਾਨ
KGF ਦੇ ਰੌਕੀ ਭਾਈ ਫ਼ਿਲਮ 'ਟੌਕਸਿਕ' ਨਾਲ ਸਿਨੇਮਾਘਰਾਂ 'ਚ ਦਸਤਕ ਦੇਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ ਲਗਾਤਾਰ ਸੁਰਖੀਆਂ 'ਚ ਹੈ। ਇਸ ਦੌਰਾਨ ਹੁਣ ਪਿੰਕਵਿਲਾ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਯਸ਼ ਦੇ ਟੌਕਸਿਕ 'ਚ ਸ਼ਾਹਰੁਖ ਵੀ ਸ਼ਾਮਲ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਐਕਸ਼ਨ ਫ਼ਿਲਮ
ਫ਼ਿਲਮ 'ਟੌਕਸਿਕ' ਗੈਂਗਸਟਰ 'ਤੇ ਆਧਾਰਿਤ ਐਕਸ਼ਨ ਥ੍ਰਿਲਰ ਫ਼ਿਲਮ ਹੈ। ਇਸ ਸਾਲ ਦੇ ਸ਼ੁਰੂ 'ਚ ਨਿਰਮਾਤਾਵਾਂ ਨੇ ਫ਼ਿਲਮ ਲਈ ਸ਼ਾਹਰੁਖ ਨਾਲ ਸੰਪਰਕ ਕੀਤਾ ਸੀ। ਸ਼ਾਹਰੁਖ ਨੂੰ 'ਟੌਕਸਿਕ' 'ਚ ਇੱਕ ਵਿਸਤ੍ਰਿਤ ਕੈਮਿਓ ਦੀ ਪੇਸ਼ਕਸ਼ ਕੀਤੀ ਗਈ ਹੈ, ਜੋ ਸਿਰਫ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਨਹੀਂ ਹੋਵੇਗੀ।
ਰਿਪੋਰਟ ਮੁਤਾਬਕ, ਮੇਕਰਸ 'ਟੌਕਸਿਕ' 'ਚ ਸ਼ਾਹਰੁਖ ਲਈ ਇੱਕ ਦਮਦਾਰ ਕਿਰਦਾਰ ਤਿਆਰ ਕਰ ਰਹੇ ਹਨ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਸ਼ਾਹਰੁਖ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ। ਹੁਣ ਅਦਾਕਾਰ ਨੇ 'ਟੌਕਸਿਕ' ਨੂੰ ਹਾਂ ਕਿਹਾ ਜਾਂ ਨਹੀਂ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗੇਗਾ। ਫਿਲਹਾਲ ਮੇਕਰਸ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

ਯਸ਼ ਦਾ ਸਟਾਰਡਮ
ਯਸ਼ ਕੰਨੜ ਦਾ ਮਸ਼ਹੂਰ ਸਟਾਰ ਹੈ। KGF ਤੇ KGF 2 ਫ਼ਿਲਮਾਂ ਨੇ ਉਸ ਨੂੰ ਪੂਰੇ ਭਾਰਤ ਦਾ ਸਟਾਰ ਬਣਾਇਆ। ਉਨ੍ਹਾਂ ਦੇ 'ਰੌਕੀ' ਭਾਈ ਦੇ ਕਿਰਦਾਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਅਜਿਹੇ 'ਚ ਹੁਣ ਐਕਟਰ ਫ਼ਿਲਮ 'ਟੌਕਸਿਕ' ਲੈ ਕੇ ਆ ਰਹੇ ਹਨ। ਹਾਲ ਹੀ 'ਚ ਫ਼ਿਲਮ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ, ਜੋ ਰਿਲੀਜ਼ ਹੁੰਦੇ ਹੀ 'ਟਾਕ ਆਫ ਦਾ ਟਾਊਨ' ਬਣ ਗਿਆ ਸੀ। ਹੁਣ ਪ੍ਰਸ਼ੰਸਕ ਟੌਕਸਿਕ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News