ਦੀਪਿਕਾ ਨੇ ਸ਼ੁਰੂ ਕੀਤੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ, ਸਾਹਮਣੇ ਆਈਆਂ Photos
Friday, Feb 05, 2016 - 12:08 PM (IST)

ਮੁੰਬਈ : ਹਾਲੀਵੁੱਡ ਅਦਾਕਾਰ ਵਿਨ ਡੀਜ਼ਲ ਨਾਲ ਫਿਲਮ ''ਚ ਬਾਲਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਹੁਣੇ ਜਿਹੇ ਵਿਨ ਨੇ ਆਪਣੇ ਅਕਾਊਂਟ ''ਤੇ ਫਿਲਮ ਦੇ ਸੈੱਟ ''ਤੋਂ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ''ਚ ਦੀਪਿਕਾ ਵਿਨ ਦੀਆਂ ਬਾਹਾਂ ''ਚ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ''ਚ ਦੀਪਿਕਾ ਵਿਨ ਨਾਲ ਖੜੀ ਹੈ, ਜਿਸ ''ਚ ਉਹ ਬਲੈਕ ਰੰਗ ਦੀ ਸ਼ਾਰਟ ਡਰੈੱਸ ''ਚ ਬੇਹੱਦ ਸੈਕਸੀ ਲੱਗ ਰਹੀ ਹੈ।
ਜਾਣਕਾਰੀ ਅਨੁਸਾਰ ਦੀਪਿਕਾ ਦਾ ਮੰਨਣਾ ਹੈ ਕਿ ਉਹ ਵਿਨ ਡੀਜ਼ਲ ਨਾਲ ਕੰਮ ਕਰਨ ਦੇ ਅਨੁਭਵ ਦਾ ਆਨੰਦ ਲਵੇਗੀ। ਇਸ ਫਿਲਮ ਲਈ ਦੀਪਿਕਾ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ।