ਰੈਸਲਰ ਗੋਲਡਬਰਗ ਨੇ ਸਿੱਧੂ ਮੂਸੇ ਵਾਲਾ ਦੇ ਗੀਤ ਵਾਲੀ ਰੀਲ ਕੀਤੀ ਇੰਸਟਾਗ੍ਰਾਮ ’ਤੇ ਸਾਂਝੀ
01/28/2023 11:55:39 AM

ਚੰਡੀਗੜ੍ਹ (ਬਿਊਰੋ)– ਡਬਲਯੂ. ਡਬਲਯੂ. ਈ. ਦੇ ਸਟਾਰ ਰੈਸਲਰ ਗੋਲਡਬਰਗ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਗੋਲਡਬਰਗ ਕਿਸੇ ਦੂਜੇ ਰੈਸਲਰ ਨੂੰ ਕੁੱਟਦੇ ਨਜ਼ਰ ਆ ਰਹੇ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਇਸ ਰੀਲ ਦੇ ਬੈਕਗਰਾਊਂਡ ’ਚ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ‘ਜੀ ਵੈਗਨ’ ਸੁਣਾਈ ਦੇ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ
ਹਾਲਾਂਕਿ ਗੋਲਡਬਰਗ ਨੇ ਇਹ ਰੀਲ ਸਿੱਧੂ ਮੂਸੇ ਵਾਲਾ ਦੇ ਗੀਤ ਕਾਰਨ ਸਾਂਝੀ ਕੀਤੀ ਹੈ ਜਾਂ ਸਿਰਫ ਅਣਜਾਣੇ ’ਚ ਸਾਂਝੀ ਕੀਤੀ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਉਂਝ ਵੀ ਸਿਤਾਰਿਆਂ ਵਲੋਂ ਆਪਣੇ ਫੈਨਜ਼ ਵਲੋਂ ਬਣਾਈਆਂ ਗਈਆਂ ਵੀਡੀਓਜ਼ ਨੂੰ ਅਕਸਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।