ਵਿਸ਼ਵ ਪ੍ਰਸਿੱਧ ਗਾਇਕ ਸਰਬਜੀਤ ਚੀਮਾ ‘ਰੰਗਲੇ ਪੰਜਾਬ’ ਪਰਤੇ

Friday, Jan 05, 2024 - 11:55 AM (IST)

ਵਿਸ਼ਵ ਪ੍ਰਸਿੱਧ ਗਾਇਕ ਸਰਬਜੀਤ ਚੀਮਾ ‘ਰੰਗਲੇ ਪੰਜਾਬ’ ਪਰਤੇ

ਜਲੰਧਰ  (ਸੋਮ) -‘ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ’ ਗੀਤ ਨਾਲ ਸਦਾਬਹਾਰ ਗਾਇਕ ਦਾ ਰੁਤਬਾ ਹਾਸਲ ਕਰ ਚੁੱਕੇ ਅਤੇ ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਭੰਗੜਾ ਸਟਾਰ ਸਰਬਜੀਤ ਚੀਮਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਫ਼ਲ ਸ਼ੋਅ ਕਰਨ ਤੋਂ ਬਾਅਦ ਆਪਣੇ ਵਤਨ ਪੰਜਾਬ ਪਰਤ ਆਏ ਹਨ। 

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਨੂਰਮਹਿਲ ਦੇ ਲਾਗਲੇ ਪਿੰਡ ਚੀਮਾ ਦੇ ਜੰਮਪਲ ਗਾਇਕ ਸਰਬਜੀਤ ਚੀਮਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬੀਅਤ ਦਾ ਝੰਡਾ ਲਹਿਰਾਇਆ ਹੈ। ਦੇਸ਼-ਵਿਦੇਸ਼ ਵਿਚ ਵਸਦੇ ਲੱਖਾਂ ਕਰੋੜਾਂ ਪੰਜਾਬੀਆਂ ਦੇ ਹਰਮਨ ਪਿਆਰੇ ਇਸ ਸਟਾਰ ਗਾਇਕ ਨੂੰ ਹੁਣ ਵੀ ਬੜੇ ਉਤਸ਼ਾਹ ਨਾਲ ਸੁਣਿਆ ਜਾਂਦਾ ਹੈ। ਉਨਾਂ ਨੇ ਦੱਸਿਆ ਕਿ ਬਹੁਤ ਜਲਦੀ 13 ਗੀਤਾਂ ਦੀ ਨਵੀਂ ਐਲਬਮ (ਭੰਗੜੇ ਦਾ ਕਿੰਗ ) ਜੋ ਕਿ 22 ਜਨਵਰੀ ਨੂੰ ਰਿਲੀਜ਼ ਕੀਤੀ ਜਾ ਰਹੀ ਹੈ, ਦਾ ਮਿਊਜ਼ਿਕ ਬਿਲਕੁੱਲ ਤਿਆਰ ਹੈ ਅਤੇ ਇਸ ਐਲਬਮ ਦੇ ਇਕ ਇਕ ਗੀਤ ਦਾ ਵੀਡੀਓ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚਲਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News