ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਕਾਜੋਲ ਨੇ ਕੀਤੀ ਪੋਸਟ ਸਾਂਝੀ ,ਕਿਹਾ- ‘ਇਹ ਮਾਣ ਵਾਲਾ...’

Sunday, Jul 24, 2022 - 11:13 AM (IST)

ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਕਾਜੋਲ ਨੇ ਕੀਤੀ ਪੋਸਟ ਸਾਂਝੀ ,ਕਿਹਾ- ‘ਇਹ ਮਾਣ ਵਾਲਾ...’

ਮੁੰਬਈ- 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ’ਚ ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਹੈ। ਅਜੇ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਅਦਾਕਾਰ ਨੂੰ ਇਹ ਐਵਾਰਡ ਫ਼ਿਲਮ ‘ਤਾਨਾਜੀ ਦਿ ਅਨਸੰਗ ਵਾਰੀਅਰ’ ’ਚ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ। ਫ਼ਿਲਮੀ ਸਿਤਾਰੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

ਇਸ ਦੇ ਨਾਲ ਅਜੇ ਦੇਵਗਨ ਦੀ ਪਤਨੀ ਕਾਜੋਲ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਹ ਮਾਣ ਮਹਿਸੂਸ ਕਰ ਰਹੀ ਹੈ। ਕਾਜੋਲ ਨੇ ‘ਤਾਨਾਜੀ’ ਦੀ ਸ਼ੂਟਿੰਗ ਦੇ ਸਮੇਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਅਜੇ ਦੇਵਗਨ ਅਤੇ ਕਾਜੋਲ ਆਪਣੇ ਕਿਰਦਾਰ ’ਚ ਨਜ਼ਰ ਆ ਰਹੇ ਹਨ।

PunjabKesari

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਾਜੋਲ ਨੇ ਲਿਖਿਆ ਕਿ ‘ਟੀਮ ਤਾਨਾਜੀ ਨੇ 3 ਨੈਸ਼ਨਲ ਐਵਾਰਡ ਜਿੱਤੇ ਹਨ। ਇਹ ਖੁਸ਼ੀ ਅਤੇ ਮਾਣ ਨਾਲ ਭਰਿਆ ਪਲ ਹੈ। ਸਰਵੋਤਮ ਅਦਾਕਾਰ ਅਜੇ ਦੇਵਗਨ ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬੋਤਮ ਪ੍ਰਸਿੱਧ ਫ਼ਿਲਮ ਅਤੇ ਸਰਬੋਤਮ ਪੋਸ਼ਾਕ ਨਚੀਕੇਤ ਬਰਵੇ।’ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਬਲੈਕ ਸ਼ਾਰਟ ਡਰੈੱਸ ’ਚ ਦਿਸ਼ਾ ਪਰਮਾਰ ਦੀ ਖ਼ੂਬਸੂਰਤ ਲੁੱਕ, ਲੰਡਨ ’ਚ ਪਤੀ ਰਾਹੁਲ ਨਾਲ ਦਿੱਤੇ ਸ਼ਾਨਦਾਰ ਪੋਜ਼

PunjabKesari

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਤਾਨਾਜੀ ਦਿ ਅਨਸੰਗ ਵਾਰੀਅਰ’ ਅਜੇ ਦੇ ਕਰੀਅਰ ਦੀ 100ਵੀਂ ਫ਼ਿਲਮ ਸੀ। ਅਜੈ ਨੇ ਬਹਾਦਰ ਸੂਬੇਦਾਰ ਤਾਨਾਜੀ ਮਲੁਸਰੇ ਦਾ ਕਿਰਦਾਰ ਨਿਭਾਇਆ ਹੈ, ਜੋ ਮਰਾਠਾ ਸਾਮਰਾਜ ’ਤੇ ਫ਼ਿਰ ਹਾਸਲ ਕਰਨ ਲਈ ਮੁਗਲ ਸਰਦਾਰ ਉਦੈਭਾਨ ਸਿੰਘ ਰਾਠੌਰ (ਸੈਫ਼ ਅਲੀ ਖ਼ਾਨ) ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਫ਼ਿਲਮ ਨੇ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ’ਚ ਅਜੇ ਦੇਵਗਨ ਦੇ ਨਾਲ ਕਾਜੋਲ, ਸੈਫ਼ ਅਲੀ ਖ਼ਾਨ ਅਤੇ ਸ਼ਰਦ ਕੇਲਕਰ ਨਜ਼ਰ ਆਏ ਸਨ।


author

Shivani Bassan

Content Editor

Related News