ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਕਿਉਂ ਹੋਈ ਸੀ ਲੜਾਈ, ਗਿੱਪੀ ਗਰੇਵਾਲ ਨੇ ਦੱਸੀ ਅਸਲ ਵਜ੍ਹਾ!

Sunday, Sep 08, 2024 - 12:59 PM (IST)

ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਕਿਉਂ ਹੋਈ ਸੀ ਲੜਾਈ, ਗਿੱਪੀ ਗਰੇਵਾਲ ਨੇ ਦੱਸੀ ਅਸਲ ਵਜ੍ਹਾ!

ਐਂਟਰਟੇਨਮੈਂਟ ਡੈਸਕ - ਮਨੋਰੰਜਨ ਜਗਤ 'ਚ ਸਿਤਾਰਿਆਂ ਦੇ ਰਿਸ਼ਤੇ ਬਦਲਦੇ ਰਹੇ ਹਨ ਪਰ ਕੁਝ ਸਿਤਾਰਿਆਂ ਵਿਚਾਲੇ ਮਤਭੇਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਯੋ ਯੋ ਹਨੀ ਸਿੰਘ ਅਤੇ ਰੈਪਰ ਬਾਦਸ਼ਾਹ 'ਚ ਮਤਭੇਦ ਵੀ ਸੁਰਖੀਆਂ ਰਹੇ ਸਨ। ਜਦੋਂ ਰੈਪਰ ਬਾਦਸ਼ਾਹ ਨੇ ਹਨੀ ਸਿੰਘ ਦੇ ਕਰੀਅਰ 'ਤੇ ਮਜ਼ਾਕ ਉਡਾਇਆ ਸੀ ਤਾਂ ਨੇਟਿਜ਼ਨਸ ਨੇ ਬਾਦਸ਼ਾਹ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ

ਹਾਲਾਂਕਿ, ਕੁਝ ਮਹੀਨੇ ਪਹਿਲਾਂ ਵਿਵਾਦ ਵਧਣ ਤੋਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਨੂੰ ਪੁਰਾਣੀ ਰੰਜਿਸ਼ ਭੁੱਲ ਕੇ ਅੱਗੇ ਵਧਣ ਲਈ ਕਿਹਾ ਸੀ ਅਤੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਉਹ ਹਨੀ ਸਿੰਘ ਖ਼ਿਲਾਫ਼ ਆਪਣਾ ਗੁੱਸਾ ਖ਼ਤਮ ਕਰ ਰਹੇ ਹਨ। ਹਾਲ ਹੀ 'ਚ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਤੋਂ ਪੁੱਛਿਆ ਕਿ ਦੋਵਾਂ ਵਿਚਾਲੇ ਲੜਾਈ ਕਿਉਂ ਹੋਈ ਸੀ। ਗਿੱਪੀ ਨੇ ਦੱਸਿਆ ਕਿ ਉਹ ਕਹਿੰਦੇ ਹਨ ਕਿ ਕਈ ਵਾਰ ਸਭ ਤੋਂ ਨਜ਼ਦੀਕੀ ਦੋਸਤ ਸਭ ਤੋਂ ਬੁਰਾ ਦੁਸ਼ਮਣ ਹੁੰਦਾ ਹੈ। ਜਦੋਂ ਇੱਕ-ਦੂਜੇ ਨਾਲ ਗੱਲ ਨਹੀਂ ਹੁੰਦੀ ਤਾਂ ਬਹੁਤ ਸਾਰੇ ਲੋਕ ਹੁੰਦੇ ਹਨ, ਜੋ ਵਿਚਕਾਰ ਗੱਲਾਂ ਦੱਸਦੇ ਹਨ ਕਿ ਅਜਿਹਾ ਹੋਇਆ। ਮੈਨੂੰ ਲੱਗਦਾ ਹੈ ਕਿ ਜੇਕਰ ਇਹ ਦੋਵੇਂ ਇਕੱਠੇ ਬੈਠਣ ਤਾਂ ਇਕ ਸਕਿੰਟ ਲਈ ਵੀ ਕੋਈ ਸਮੱਸਿਆ ਨਹੀਂ ਰਹੇਗੀ। ਕੀ ਹੁੰਦਾ ਹੈ ਕਿ ਕਿਸੇ ਨੂੰ ਕੁਝ ਕਿਹਾ ਜਾਂਦਾ ਹੈ ਅਤੇ ਕਿਸੇ ਨੂੰ ਕੁਝ ਹੋਰ ਦੱਸਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਇਹ ਸੁਣਦਾ ਹੈ, ਤਾਂ ਉਹ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਹੈ। ਅਦਾਕਾਰ ਨੇ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋਹਾਂ ਅੰਦਰ ਕੁਝ ਵੀ ਨਹੀਂ ਹੈ। ਅੰਦਰ ਕੀ ਹੈ, ''ਉਸ ਨੇ ਮੇਰਾ ਕ੍ਰੈਡਿਟ ਲਿਆ, ਉਸ ਨੇ ਮੈਨੂੰ ਗੀਤ 'ਚ ਇਹ ਕਹਿ ਦਿੱਤਾ।'' ਅੱਜ ਵੀ ਮੈਂ ਕਹਿੰਦਾ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਹ ਬਚਕਾਨਾ ਗੱਲਾਂ ਹਨ। ਦੋਵੇਂ ਵਧੀਆ ਕੰਮ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਦੱਸ ਦੇਈਏ ਕਿ ਪੰਜਾਬੀ ਸਿਨੇਮਾ ਦੇ ਸਟਾਰ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੀ ਟੀਮ ਰੁੱਝੀ ਹੋਈ ਹੈ। ਆਈ. ਏ. ਐੱਨ. ਐੱਸ. ਦੀ ਰਿਪੋਰਟ ਅਨੁਸਾਰ, ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਕਲਾਕਾਰਾਂ ਦੇ ਜੀਵਨ ਅਤੇ ਸੰਘਰਸ਼ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਉਨ੍ਹਾਂ ਦੁਆਰਾ ਚੁੱਕੇ ਗਏ ਬੋਝ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਅਰਦਾਸ ਦੀ ਮਹੱਤਤਾ ਅਤੇ ਭਗਤੀ 'ਚ ਕਿੰਨੀ ਸ਼ਕਤੀ ਹੈ ਨੂੰ ਦਰਸਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News