ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

02/07/2024 12:30:59 PM

ਮੁੰਬਈ (ਬਿਊਰੋ)– ਬੀ-ਟਾਊਨ ਦੇ ਪਸੰਦੀਦਾ ਜੋੜਿਆਂ ਦੀ ਸੂਚੀ ’ਚ ਸ਼ਾਮਲ ਈਸ਼ਾ ਦਿਓਲ ਤੇ ਭਰਤ ਤਖਤਾਨੀ ਵੱਖ ਹੋ ਗਏ ਹਨ। ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਈਸ਼ਾ ਤੇ ਉਨ੍ਹਾਂ ਦੇ ਪਤੀ ਭਰਤ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਇਕ ਤਾਜ਼ਾ ਰਿਪੋਰਟ ’ਚ ਪੁਸ਼ਟੀ ਕੀਤੀ ਗਈ ਹੈ ਕਿ ਈਸ਼ਾ ਤੇ ਭਰਤ ਨੇ ਆਪਸੀ ਸਹਿਮਤੀ ਨਾਲ ਆਪਣੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਈਸ਼ਾ ਤੇ ਭਰਤ ਵੱਖ ਹੋਏ
ਇੰਡੀਆ ਟੁਡੇ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਈਸ਼ਾ ਤੇ ਭਰਤ ਨੇ ਤਲਾਕ ਨੂੰ ਲੈ ਕੇ ਇਕ ਬਿਆਨ ਜਾਰੀ ਕਰਕੇ ਆਪਣੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀਆਂ ਧੀਆਂ ਦੀ ਤੰਦਰੁਸਤੀ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਰਹੇਗੀ।

ਈਸ਼ਾ ਦਿਓਲ ਆਪਣੇ ਪਤੀ ਨੂੰ ਨਜ਼ਰਅੰਦਾਜ਼ ਕਰਨ ਲੱਗੀ
ਈਸ਼ਾ ਦਿਓਲ ਨੇ ਅਜੇ ਤੱਕ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਹੈ ਕਿ ਉਸ ਦੇ ਤੇ ਭਰਤ ਤਖਤਾਨੀ ਦੀ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ’ਚ ਕੀ ਹੋਇਆ, ਜੋ ਉਨ੍ਹਾਂ ਨੂੰ ਤਲਾਕ ਦੇ ਰਾਹ ’ਤੇ ਲੈ ਆਇਆ। ਹਾਲਾਂਕਿ ਆਪਣੀ ਕਿਤਾਬ ‘ਅੰਮਾ ਮੀਆ : ਸਟੋਰੀਜ਼’ ’ਚ ਈਸ਼ਾ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਦੀ ਦੂਜੀ ਧੀ ਮਿਰਾਇਆ ਦੇ ਜਨਮ ਤੋਂ ਬਾਅਦ ਉਹ ਆਪਣੇ ਪਤੀ ਭਰਤ ਨੂੰ ਨਜ਼ਰਅੰਦਾਜ਼ ਕਰਨ ਲੱਗੀ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਡੀ. ਐੱਨ. ਏ. ਰਿਪੋਰਟ ਮੁਤਾਬਕ ਈਸ਼ਾ ਨੇ ਆਪਣੀ ਕਿਤਾਬ ’ਚ ਲਿਖਿਆ ਸੀ, ‘‘ਦੂਜੇ ਬੱਚੇ ਦੇ ਕੁਝ ਸਮੇਂ ਬਾਅਦ ਮੈਂ ਦੇਖਿਆ ਕਿ ਭਰਤ ਮੇਰੇ ਨਾਲ ਚਿੜਚਿੜਾ ਹੋ ਗਿਆ ਸੀ। ਉਸ ਨੂੰ ਲੱਗਾ ਕਿ ਮੈਂ ਉਸ ਵੱਲ ਧਿਆਨ ਨਹੀਂ ਦੇ ਰਹੀ। ਮੇਰੇ ਪਤੀ ਦਾ ਅਜਿਹਾ ਮਹਿਸੂਸ ਹੋਣਾ ਬਹੁਤ ਸੁਭਾਵਿਕ ਹੈ ਕਿਉਂਕਿ ਉਸ ਸਮੇਂ ਮੈਂ ਰਾਧਿਆ ਦੇ ਪਲੇਅ ਸਕੂਲ ਤੇ ਮੀਰਾ ਨੂੰ ਖਾਣਾ ਖੁਆਉਣ ਦੇ ਨਾਲ-ਨਾਲ ਆਪਣੀ ਕਿਤਾਬ ਲਿਖਣ ਤੇ ਆਪਣੀਆਂ ਪ੍ਰੋਡਕਸ਼ਨ ਮੀਟਿੰਗਾਂ ’ਚ ਵੀ ਰੁੱਝੀ ਹੋਈ ਸੀ। ਇਸ ਲਈ ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹਾਂ।’’

ਈਸ਼ਾ ਦਿਓਲ ਆਪਣੇ ਪਤੀ ਦੀਆਂ ਗੱਲਾਂ ਭੁੱਲ ਜਾਂਦੀ ਸੀ
ਈਸ਼ਾ ਦਿਓਲ ਨੇ ਅੱਗੇ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਭਰਤ ਦੀਆਂ ਜ਼ਰੂਰਤਾਂ ਘੱਟ ਸਨ ਪਰ ਉਹ ਬੱਚਿਆਂ ਦੇ ਕਾਰਨ ਚੀਜ਼ਾਂ ਨੂੰ ਭੁੱਲ ਜਾਂਦੀ ਸੀ। ਉਹ ਆਪਣੇ ਪਤੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਸੀ।

ਈਸ਼ਾ ਦੇ ਅਨੁਸਾਰ, ‘‘ਮੈਨੂੰ ਤੁਰੰਤ ਆਪਣੀ ਗਲਤੀ ਦਾ ਪਤਾ ਲੱਗਾ। ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਭਰਤ ਨੇ ਮੇਰੇ ਤੋਂ ਨਵਾਂ ਟੂਥਬਰਸ਼ ਮੰਗਿਆ ਸੀ ਤੇ ਇਹ ਮੇਰੇ ਦਿਮਾਗ ’ਚੋਂ ਖਿਸਕ ਗਿਆ ਸੀ ਜਾਂ ਜਦੋਂ ਉਸ ਦੀ ਕਮੀਜ਼ ਨੂੰ ਪਰੈੱਸ ਨਹੀਂ ਕੀਤਾ ਗਿਆ ਸੀ ਜਾਂ ਜਦੋਂ ਮੈਂ ਉਸ ਨੂੰ ਬਿਨਾਂ ਜਾਂਚ ਕੀਤੇ ਕੰਮ ’ਤੇ ਜਾਂਦੇ ਸਮੇਂ ਲੰਚ ਬਾਕਸ ਦੇ ਦਿੱਤਾ ਸੀ। ਉਨ੍ਹਾਂ ਦੀਆਂ ਲੋੜਾਂ ਬਹੁਤ ਘੱਟ ਹਨ ਪਰ ਜੇਕਰ ਮੈਂ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੀ ਤਾਂ ਕੁਝ ਗਲਤ ਹੈ।’’

ਈਸ਼ਾ ਦਿਓਲ ਨੇ ਆਪਣੀ ਗਲਤੀ ਸੁਧਾਰ ਲਈ ਹੈ
ਰਿਪੋਰਟ ਮੁਤਾਬਕ ਈਸ਼ਾ ਨੇ ਅੱਗੇ ਕਿਹਾ ਸੀ ਕਿ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਤੀ ਵੱਲ ਮੁੜ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਈਸ਼ਾ ਨੇ ਕਿਹਾ, ‘‘ਮੈਂ ਤੁਰੰਤ ਆਪਣੀ ਗਲਤੀ ਨੂੰ ਸੁਧਾਰ ਲਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਉਸ ਨਾਲ ਡੇਟ ਨਾਈਟ ਜਾਂ ਫ਼ਿਲਮਾਂ ਲਈ ਬਾਹਰ ਨਹੀਂ ਗਈ ਹਾਂ। ਇਸ ਲਈ ਮੈਂ ਟ੍ਰੈਕ ਤੋਂ ਬਾਹਰ ਨਿਕਲ ਗਈ, ਖੁੱਲ੍ਹੇ ਵਾਲ, ਇਕ ਵਧੀਆ ਪਹਿਰਾਵਾ ਪਹਿਨਿਆ ਤੇ ਬਾਹਰ ਚਲੀ ਗਈ। ਵੀਕੈਂਡ ਕਰਨ ਦਾ ਫ਼ੈਸਲਾ ਕੀਤਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News