ਕਾਜੋਲ ਨੇ ਕਿਉਂ ਤੋੜੀ 30 ਸਾਲ ਪੁਰਾਣੀ ''ਨੋ-ਕਿਸਿੰਗ ਪਾਲਿਸੀ'' ! ਅਦਾਕਾਰਾ ਨੇ ਖੁਦ ਦੱਸੀ ਵਜ੍ਹਾ
Saturday, Apr 25, 2026 - 03:08 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨੋ-ਕਿਸਿੰਗ ਪਾਲਿਸੀ ਅਪਣਾਈ ਹੋਈ ਸੀ ਅਤੇ ਲਗਭਾਗ 30 ਸਾਲਾਂ ਤੱਕ ਕਦੇ ਵੀ ਸਕਰੀਨ 'ਤੇ ਇੰਟੀਮੇਟ ਸੀਨ ਨਹੀਂ ਦਿੱਤੇ। ਉਨ੍ਹਾਂ ਕਿਹਾ ਸੀ ਕਿ ਉਹ ਅਜਿਹੇ ਸੀਨ ਕਰਦੇ ਹੋਏ ਅਸਹਿਜ ਮਹਿਸੂਸ ਕਰਦੀ ਹੈ। ਹਾਲਾਂਕਿ 2023 ਵਿੱਚ 'ਦਿ ਟ੍ਰਾਇਲ- ਪਿਆਰ, ਕਾਨੂੰਨ, ਧੋਖਾ ਨਾਲ OTT ਡੈਬਿਊ ਦੌਰਾਨ ਉਨ੍ਹਾਂ ਨੇ ਆਪਣੀ 'ਨੋ-ਕਿਸਿੰਗ ਪਾਲਿਸੀ' ਨੂੰ ਤੋੜ ਦਿੱਤਾ ਸੀ। ਸ਼ੋਅ ਵਿੱਚ, ਉਨ੍ਹਾਂ ਨੇ ਆਪਣੇ ਸਹਿ-ਕਲਾਕਾਰ ਜੀਸ਼ੂ ਸੇਨਗੁਪਤਾ ਨਾਲ ਇੱਕ ਕਿੱਸ ਸੀਨ ਕੀਤਾ। ਇਸ ਦੀ ਕਾਫੀ ਚਰਚਾ ਵੀ ਹੋਈ ਸੀ। ਹੁਣ ਅਦਾਕਾਰਾ ਨੇ ਆਖਿਰਕਾਰ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕਿਉਂ ਕਰਨਾ ਪਿਆ।

ਹਾਲ ਹੀ ਵਿੱਚ ਜਦੋਂ ਇਕ ਪੋਡਕਾਟਸ ਦੌਰਾਨ ਅਦਾਕਾਰਾ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, ਸੱਚ ਕਿਹਾ ਤਾਂ ਇਹ ਉਸ ਭੂਮਿਕਾ ਦੀ ਇੱਕ ਜ਼ਰੂਰਤ ਸੀ ਜੋ ਮੈਂ ਨਿਭਾ ਰਹੀ ਸੀ। ਇਸ ਦਾ ਸਬੰਧ ਉਸ ਕਿਰਦਾਰ ਅਤੇ ਉਸ ਦੀ ਸੋਚ ਨਾਲ ਸੀ। ਇਹ ਸਿਰਫ ਇਕ ਕਿੱਸ ਨਹੀਂ ਸੀ। ਇਹ ਇਸ ਬਾਰੇ ਵਿੱਚ ਸੀ ਕਿ ਉਹ ਕੀ ਸੋਚਦੀ ਸੀ, ਕੀ ਚਾਹੁੰਦੀ ਸੀ ਅਤੇ ਉਸ ਨਾਲ ਕੀ ਨਹੀਂ ਹੋਇਆ। ਉਹ ਕਿਹੜੀ ਗੱਲ 'ਤੇ ਭਰੋਸਾ ਕਰਦੀ ਸੀ ਅਤੇ ਉਹ ਕਿਸ 'ਤੇ ਵਿਸ਼ਵਾਸ ਕਰਦੀ ਸੀ, ਅਤੇ ਉਹ ਕਿਸ 'ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ। ਇਹ ਕਹਾਣੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਸੀ, ਇਸ ਲਈ ਇਸਨੂੰ ਹਟਾਉਣ ਦਾ ਮਤਲਬ ਕਿਰਦਾਰ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਹਟਾਉਣਾ ਹੁੰਦਾ।"
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ ! 50 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਜਦੋਂ ਅੱਗੇ ਪੁੱਛਿਆ ਕਿ ਕੀ ਕਾਜੋਲ ਇੱਕ ਵਿਅਕਤੀ ਵਜੋਂ ਵੀ ਬਦਲ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਰਨਾ ਠੀਕ ਲੱਗਿਆ, ਤਾਂ ਅਦਾਕਾਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਂ ਇਸ ਨਾਲ ਅਸਹਿਜ ਸੀ। ਸੈੱਟ 'ਤੇ ਜਾਣ ਤੱਕ ਮੈਂ ਬਹੁਤ-ਬਹੁਤ ਅਸਹਿਜ ਸੀ। ਥਿਓਰੀ ਵਿੱਚ ਤਾਂ ਮੈਨੂੰ ਇਹ ਪਸੰਦ ਸੀ ਪਰ ਮੈਨੂੰ ਯਕੀਨ ਨਹੀਂ ਸੀ ਕਿ ਮੈਂ ਅਸਲ ਵਿੱਚ ਇਹ ਕਰ ਸਕਾਂਗੀ ਜਾਂ ਉਨ੍ਹਾਂ ਨੂੰ ਕੱਟ ਕਹਿ ਦਵਾਂਗੀ! ਕੀ ਇਹ ਨਹੀਂ ਹੋ ਪਾਵੇਗਾ ! ਇਹ ਸਿਰਫ਼ ਇੱਕ ਪੇਸ਼ੇਵਰ ਫੈਸਲਾ ਸੀ ਜਿੱਥੇ ਮੈਨੂੰ ਲੱਗਾ ਕਿ ਮੈਂ ਅੱਜ ਇਹ ਫੈਸਲਾ ਲੈ ਸਕਦੀ ਹਾਂ।"
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਧੀ ਤੋਂ ਨਿਊਡ ਤਸਵੀਰਾਂ ਮੰਗਣ ਵਾਲਾ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
