Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ

Monday, Sep 02, 2024 - 09:40 AM (IST)

Kangana Ranaut ਕਿਸ ਦੀ ਬਣੇਗੀ ਲਾੜੀ? 'ਐਮਰਜੈਂਸੀ' ਮੁਲਤਵੀ ਵਿਚਾਲੇ ਦੱਸੀ ਦਿਲ ਦੀ ਗੱਲ

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ 'ਚ ਉਹ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ 'ਚ ਕੰਗਨਾ ਰਣੌਤ ਨੇ ਵਿਆਹ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਦਾਕਾਰਾ ਨੇ ਦੱਸਿਆ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ ਪਰ ਉਸ ਨੂੰ ਲੈ ਕੇ ਇੰਨਾ ਜ਼ਿਆਦਾ ਨਕਾਰਾਤਮਕ ਪ੍ਰਚਾਰ ਹੋ ਰਿਹਾ ਹੈ, ਜਿਸ ਕਾਰਨ ਚੀਜ਼ਾਂ ਠੀਕ ਨਹੀਂ ਹੋ ਰਹੀਆਂ।ਸ਼ੋਅ 'ਆਪ ਕੀ ਅਦਾਲਤ' 'ਚ ਕੰਗਨਾ ਰਣੌਤ ਤੋਂ ਪੁੱਛਿਆ ਗਿਆ ਕਿ ਉਹ ਵਿਆਹ ਬਾਰੇ ਕੀ ਸੋਚਦੀ ਹੈ। ਕੀ ਉਹ ਕਿਸੇ ਅਦਾਕਾਰ ਜਾਂ ਰਾਜਨੇਤਾ ਨਾਲ ਵਿਆਹ ਕਰਨਾ ਪਸੰਦ ਕਰੇਗੀ? ਇਸ ਸਵਾਲ ਦੇ ਜਵਾਬ 'ਚ ਅਦਾਕਾਰਾ ਨੇ ਕਿਹਾ, 'ਮੈਂ ਹੁਣ ਇਸ ਬਾਰੇ ਕੀ ਕਹਾਂ? ਦੇਖੋ, ਮੇਰੇ ਵਿਆਹ ਬਾਰੇ ਬਹੁਤ ਚੰਗੇ ਵਿਚਾਰ ਹਨ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇੱਕ ਸਾਥੀ ਦੀ ਲੋੜ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ -ਮਲਿਆਲਮ ਫਿਲਮ ਇੰਡਸਟਰੀ 'ਚ MeToo ਦਾ ਤੂਫ਼ਾਨ, ਫ਼ਿਲਮ ਨਿਰਦੇਸ਼ਕ ਰੰਜੀਤ 'ਤੇ FIR ਦਰਜ

ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੇਰੇ ਬੱਚੇ ਹੋਣੇ ਚਾਹੀਦੇ ਹਨ, ਪਰ ਹੁਣ ਲੋਕਾਂ ਨੇ ਮੈਨੂੰ ਇੰਨਾ ਬਦਨਾਮ ਕੀਤਾ ਹੈ ਕਿ ਉਹ ਮੈਨੂੰ ਵਿਆਹ ਨਹੀਂ ਕਰਨ ਦਿੰਦੇ। ਮੇਰੇ ਕੋਲ ਬਹੁਤ ਸਾਰੇ ਅਦਾਲਤੀ ਕੇਸ ਹਨ। ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਨ ਲੱਗਦੀ ਹਾਂ ਤਾਂ ਪੁਲਸ ਮੇਰੇ ਘਰ ਆਉਂਦੀ ਹੈ ਅਤੇ ਮੈਨੂੰ ਚੁੱਕ ਕੇ ਲੈ ਜਾਂਦੀ ਹੈ। ਘਰ 'ਚ ਸੰਮਨ ਭੇਜੇ ਜਾਂਦੇ ਹਨ। ਇੱਕ ਵਾਰ ਮੇਰੀ ਹੋਣ ਵਾਲੀ ਸੱਸ ਅਤੇ ਸਹੁਰਾ ਵੀ ਮੇਰੇ ਘਰ ਹੀ ਸਨ ਅਤੇ ਫਿਰ ਸੰਮਨ ਆ ਗਏ। ਫਿਰ ਉਹ ਚੱਲੇ ਗਏ। ਇਸ ਲਈ ਇਹ ਵੀ ਇੱਕ ਸਾਈਡ ਇਫੈਕਟ ਹੈ। ਆਪਣੀ ਗੱਲ ਪੂਰੀ ਕਰਦੇ ਹੋਏ ਕੰਗਨਾ ਰਣੌਤ ਨੇ ਅੱਗੇ ਕਿਹਾ ਕਿ ਇਹ ਸਭ ਮਹਿਜ਼ ਮਜ਼ਾਕ ਹੈ। ਇਸ ਤਰ੍ਹਾਂ ਅਦਾਕਾਰਾ ਨੇ ਬਹੁਤ ਹੀ ਸਮਝਦਾਰੀ ਨਾਲ ਜਵਾਬ ਨੂੰ ਟਾਲਿਆ ਅਤੇ ਇਹ ਨਹੀਂ ਦੱਸਿਆ ਕਿ ਉਹ ਕਿਸੇ ਅਦਾਕਾਰ ਨਾਲ ਵਿਆਹ ਕਰਨਾ ਚਾਹੁੰਦੀ ਹੈ ਜਾਂ ਕਿਸੇ ਰਾਜਨੇਤਾ ਨਾਲ।

ਇਹ ਖ਼ਬਰ ਵੀ ਪੜ੍ਹੋ -ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨੰਦਾ ਦਾ ਸਪਨਾ ਹੋਇਆ ਪੂਰਾ, IIM ਅਹਿਮਦਾਬਾਦ 'ਚ ਮਿਲਿਆ ਦਾਖ਼ਲਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੀ 'ਐਮਰਜੈਂਸੀ' 6 ਸਤੰਬਰ 2024 ਨੂੰ ਰਿਲੀਜ਼ ਹੋਣ ਵਾਲੀ ਸੀ, ਇਕ ਰਿਪੋਰਟ ਮੁਤਾਬਕ ਫਿਲਮ ਦੀ ਸ਼ੂਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਫਿਲਮ ਨੂੰ ਸੀ.ਬੀ.ਐਫ.ਸੀ. ਤੋਂ ਮਨਜ਼ੂਰੀ ਨਹੀਂ ਮਿਲੀ ਕਿਉਂਕਿ ਬੋਰਡ ਮੈਂਬਰਾਂ ਨੂੰ ਧਮਕੀਆਂ ਮਿਲੀਆਂ ਸਨ। ਫਿਲਮ ਦੀ ਨਵੀਂ ਰਿਲੀਜ਼ ਡੇਟ ਅਜੇ ਤੈਅ ਨਹੀਂ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News