ਕੌਣ ਸੀ ‘ਅਨੁਪਮਾ’ ਫੇਮ ਰਿਤੂਰਾਜ ਸਿੰਘ? ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਮਾਰੋ ਹੁਣ ਤੱਕ ਦੇ ਸਫ਼ਰ ’ਤੇ ਇਕ ਝਲਕ

02/20/2024 2:37:13 PM

ਮੁੰਬਈ (ਬਿਊਰੋ)– ਹਾਲ ਹੀ ’ਚ ਮਨੋਰੰਜਨ ਜਗਤ ਤੋਂ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ‘ਅਨੁਪਮਾ’ ਦੇ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ 59 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਅਦਾਕਾਰ ਨੂੰ ਪੈਨਕ੍ਰੀਆਟਿਕ ਬੀਮਾਰੀ ਨਾਲ ਜੁੜੀ ਸਮੱਸਿਆ ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਹ ਉਥੋਂ ਵਾਪਸ ਆ ਰਿਹਾ ਸੀ ਤਾਂ ਉਸ ਦੀ ਛਾਤੀ ’ਚ ਤਕਲੀਫ਼ ਹੋ ਗਈ ਤੇ ਉਸ ਦੀ ਮੌਤ ਹੋ ਗਈ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਟੀ. ਵੀ. ਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਲਈ ਕਾਫ਼ੀ ਸਦਮੇ ਵਾਲੀ ਹੈ। ਉਨ੍ਹਾਂ ਦੇ ਦਿਹਾਂਤ ਨਾਲ ਹਰ ਕੋਈ ਸਦਮੇ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਟੀ. ਵੀ. ਇੰਡਸਟਰੀ ਨੂੰ ਵੱਡਾ ਘਾਟਾ, 59 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਹਸਪਤਾਲੋਂ ਆਉਂਦੇ ਸਮੇਂ ਪਿਆ ਦਿਲ ਦਾ ਦੌਰਾ

ਰਿਤੂਰਾਜ ਸਿੰਘ ਦੀ ਸ਼ਾਹਰੁਖ ਖ਼ਾਨ ਨਾਲ ਚੰਗੀ ਦੋਸਤੀ ਸੀ
ਤੁਹਾਨੂੰ ਦੱਸ ਦੇਈਏ ਕਿ ਰਿਤੂਰਾਜ ਸਿੰਘ ਕਈ ਟੀ. ਵੀ. ਸ਼ੋਅਜ਼ ’ਚ ਨਜ਼ਰ ਆ ਚੁੱਕੇ ਹਨ। ਨਾ ਸਿਰਫ਼ ਟੀ. ਵੀ., ਸਗੋਂ ਉਹ ਕਈ ਹਿੱਟ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ। ਆਓ ਜਾਣਦੇ ਹਾਂ ਅਦਾਕਾਰ ਦੇ ਹੁਣ ਤੱਕ ਦੇ ਸਫ਼ਰ ਬਾਰੇ–

PunjabKesari

ਤੁਹਾਨੂੰ ਦੱਸ ਦੇਈਏ ਕਿ ਰਿਤੂਰਾਜ ਸਿੰਘ ਨੇ ਦਿੱਲੀ ’ਚ ਬੈਰੀ ਜੌਹਨ ਦੇ ਥੀਏਟਰ ਐਕਸ਼ਨ ਗਰੁੱਪ ਨਾਲ 12 ਸਾਲ ਤੱਕ ਥੀਏਟਰ ਕੀਤਾ ਸੀ। ਇਹ ਥੀਏਟਰ ਦੇ ਦੌਰ ਦੌਰਾਨ ਸੀ, ਜਦੋਂ ਰਿਤੂਰਾਜ ਸਿੰਘ ਸ਼ਾਹਰੁਖ ਖ਼ਾਨ ਦੇ ਕਰੀਬੀ ਦੋਸਤ ਬਣ ਗਏ ਸਨ। ਕਿਹਾ ਜਾਂਦਾ ਹੈ ਕਿ ਸ਼ਾਹਰੁਖ ਤੋਂ ਪਹਿਲਾਂ ਰਿਤੂਰਾਜ ਉਥੇ ਆ ਗਏ ਸਨ। ਰਿਤੂਰਾਜ ਉਥੇ ਸ਼ਾਹਰੁਖ ਦੇ ਸੀਨੀਅਰ ਸਨ। ਦੋਵਾਂ ਨੇ ਇਕੱਠੇ ਕਈ ਗੇਮਾਂ ਖੇਡੀਆਂ ਤੇ ਇਸ ਦੌਰਾਨ ਇਕ-ਦੂਜੇ ਤੋਂ ਬਹੁਤ ਕੁਝ ਸਿੱਖਿਆ।

ਇਸ ਸ਼ੋਅ ਨਾਲ ਕੀਤੀ ਰਿਤੂਰਾਜ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ
ਇਸ ਤੋਂ ਬਾਅਦ ਅਦਾਕਾਰ ਨੇ ਟੀ. ਵੀ. ਗੇਮ ਸ਼ੋਅ ‘ਤੋਲ ਮੋਲ ਕੇ ਬੋਲ’ ’ਚ ਹੋਸਟ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਹ ‘ਅਪਣੀ ਬਾਤ’, ‘ਜਯੋਤੀ’, ‘ਹਿਟਲਰ ਦੀਦੀ’, ‘ਸ਼ਪਥ’, ‘ਵਾਰੀਅਰ ਹਾਈ’, ‘ਆਹਟ’, ‘ਅਦਾਲਤ’, ‘ਦੀਆ ਔਰ ਬਾਤੀ ਹਮ’, ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਰਗੇ ਕਈ ਟੀ. ਵੀ. ਸ਼ੋਅਜ਼ ’ਚ ਵੱਖ-ਵੱਖ ਭੂਮਿਕਾਵਾਂ ’ਚ ਨਜ਼ਰ ਆਏ। ਉਂਝ ਉਸ ਨੂੰ ਵਧੇਰੇ ਪ੍ਰਸਿੱਧੀ ਕਲਰਜ਼ ਟੀ. ਵੀ. ਦੇ ਸੀਰੀਅਲ ‘ਲਾਡੋ 2’ ਦੇ ਬਲਵੰਤ ਚੌਧਰੀ ਤੋਂ ਮਿਲੀ।

PunjabKesari

ਆਲੀਆ-ਵਰੁਣ ਨਾਲ ਕੀਤਾ ਕੰਮ
ਰਿਤੂਰਾਜ ਸਿੰਘ ਨੇ ਟੀ. ਵੀ. ਸ਼ੋਅਜ਼ ਤੋਂ ਇਲਾਵਾ ਕਈ ਫ਼ਿਲਮਾਂ ’ਚ ਵੀ ਕੰਮ ਕੀਤਾ। ਅਦਾਕਾਰ ਨੇ ‘ਬਦਰੀਨਾਥ ਕੀ ਦੁਲਹਨੀਆ’ (2017) ’ਚ ਕੰਮ ਕੀਤਾ ਸੀ। ਇਸ ਫ਼ਿਲਮ ’ਚ ਉਹ ਵਰੁਣ ਦੇ ਪਿਤਾ ਦੀ ਭੂਮਿਕਾ ’ਚ ਨਜ਼ਰ ਆਏ ਸਨ। ਇਸ ਫ਼ਿਲਮ ਤੋਂ ਇਲਾਵਾ ਰਿਤੂਰਾਜ ਸਿੰਘ ‘ਵਸ਼ : ਪੋਸੈੱਸਡ ਬਾਏ ਦਿ ਆਬਸੈੱਸਡ’ ਤੇ ‘ਥੁਨੀਵੂ’ (2023) ਵਰਗੀਆਂ ਹਿੱਟ ਫ਼ਿਲਮਾਂ ਦਾ ਹਿੱਸਾ ਸਨ। ਉਨ੍ਹਾਂ ਦੀ ਆਖਰੀ ਫ਼ਿਲਮ ‘ਯਾਰੀਆਂ 2’ ਸੀ।

ਕਈ ਵੈੱਬ ਸੀਰੀਜ਼ ’ਚ ਵੀ ਆ ਚੁੱਕੇ ਨਜ਼ਰ
ਇੰਨਾ ਹੀ ਨਹੀਂ, ਰਿਤੂਰਾਜ ਸਿੰਘ ਕਈ ਵੈੱਬ ਸੀਰੀਜ਼ ਦਾ ਹਿੱਸਾ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਕੰਮ ’ਚ ‘ਦਿ ਟੈਸਟ ਕੇਸ’, ‘ਅਭੈ’, ‘ਹੇ ਪ੍ਰਭੂ’, ‘ਕ੍ਰਿਮਿਨਲ’, ‘ਬੰਦਿਸ਼ ਬੈਂਡਿਟ’, ‘ਨੈਵਰ ਕਿੱਸ ਯੂਅਰ ਬੈਸਟ ਫ੍ਰੈਂਡ’ ਤੇ ‘ਮੇਡ ਇਨ ਹੈਵਨ ਸੀਜ਼ਨ 2’ ਸ਼ਾਮਲ ਹਨ। ਅਦਾਕਾਰ ਨੂੰ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ’ਚ ਦੇਖਿਆ ਗਿਆ ਸੀ।

PunjabKesari

ਇਸ ਸ਼ੋਅ ’ਚ ਨਜ਼ਰ ਆ ਰਹੇ ਸਨ ਰਿਤੂਰਾਜ
ਇਨ੍ਹੀਂ ਦਿਨੀਂ ਅਦਾਕਾਰ ਟੀ. ਵੀ. ਸ਼ੋਅ ‘ਅਨੁਪਮਾ’ ’ਚ ਨਜ਼ਰ ਆ ਰਹੇ ਸਨ। ਅਦਾਕਾਰ ਦੇ ਕਿਰਦਾਰ ਦਾ ਨਾਂ ਯਸ਼ਦੀਪ ਸੀ ਤੇ ਉਨ੍ਹਾਂ ਨੂੰ ਅਮਰੀਕਾ ’ਚ ਇਕ ਹੋਟਲ ਮਾਲਕ ਦਿਖਾਇਆ ਜਾ ਰਿਹਾ ਸੀ। ਸ਼ੋਅ ’ਚ ਪੰਜ ਸਾਲ ਦੇ ਲੀਪ ਤੋਂ ਬਾਅਦ ਉਨ੍ਹਾਂ ਦੀ ਐਂਟਰੀ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News