ਕੌਣ ਹੈ ਜੋ ਰਣਵੀਰ ਦੇ ਨਾ ਹੋਣ ''ਤੇ ਰੱਖਦਾ ਹੈ ਦੀਪਿਕਾ ਦਾ ''ਖਾਸ ਧਿਆਨ''
Wednesday, Jun 08, 2016 - 12:42 PM (IST)

ਮੁੰਬਈ—ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦਾ ਜੋੜੀ ਇਸ ਸਮੇਂ ਸਭ ਤੋਂ ਵੱਧ ਚਰਚਾ ''ਚ ਹੈ। ਰਣਵੀਰ ਦੀਪਿਕਾ ਦਾ ਬਹੁਤ ਧਿਆਨ ਰੱਖਦੇ ਹਨ। ਦੀਪਿਕਾ ਕਿੱਥੇ ਜਾਂਦੀ ਹੈ, ਕੀ ਖਾਂਦੀ ਹੈ, ਕਿਸ ਨੂੰ ਮਿਲ ਰਹੀ ਹੈ, ਰਣਵੀਰ ਕੋਲ ਇਨ੍ਹਾਂ ਸਾਰੀਆਂ ਗੱਲਾਂ ਦੀ ਖਬਰ ਹੁੰਦੀ ਹੈ ਪਰ ਤਹਾਨੂੰ ਪਤਾ ਹੈ ਕਿ ਰਣਵੀਰ ਦੀ ਗੈਰ ਮੌਜੂਦਗੀ ''ਚ ਉਹ ਕੌਣ ਹੈ ਜੋ ਦੀਪਿਕਾ ਦਾ ਖਿਆਲ ਰੱਖਦਾ ਹੈ।
ਜਾਣਕਾਰੀ ਅਨੁਸਾਰ ਰਣਵੀਰ ਸਿੰਘ ਦੀ ਵੱਡੀ ਭੈਣ ਰਿਤਿਕਾ ਭਾਵਨਾਨੀ ਰਣਵੀਰ ਦੀ ਗੈਰ-ਮੌਜੂਦਗੀ ''ਚ ਦੀਪਿਕਾ ਦਾ ਧਿਆਨ ਰੱਖਦੀ ਹੈ। ਦੀਪਿਕਾ ਨੂੰ ਘਰ ਦਾ ਖਾਣਾ ਬਹੁਤ ਪੰਸਦ ਹੈ। ਉਹ ਸ਼ੂਟਿੰਗ ''ਚ ਬਾਹਰ ਦਾ ਖਾਣਾ ਬਹੁਤ ਘੱਟ ਖਾਂਦੀ ਹੈ। ਰਣਵੀਰ ਹਮੇਸ਼ਾ ਇਹ ਧਿਆਨ ਰੱਖਦੇ ਹਨ ਕਿ ਦੀਪਿਕਾ ਨੂੰ ਜਿਨਾਂ ਹੋ ਸਕੇ ਘਰ ਦਾ ਖਾਣਾ ਮਿਲੇ। ਰਣਵੀਰ ਦੇ ਮੌਜੂਦ ਨਾ ਹੋਣ ''ਤੇ ਉਨ੍ਹਾਂ ਦੀ ਭੈਣ ਰਿਤਿਕਾ ਦੀਪਿਕਾ ਦੇ ਖਾਣੇ ਦਾ ਧਿਆਨ ਰੱਖਦੀ ਹੈ। ਹਾਲ ''ਚ ਦੀਪਿਕਾ ਆਪਣੀ ਹਾਲੀਵੁੱਡ ਫਿਲਮ XXX ਦੀ ਸ਼ੂਟਿੰਗ ਖਤਮ ਕਰਦੇ ਮੁੰਬਈ ਤੋਂ ਵਾਪਸ ਆਈ ਹੈ ਅਤੇ ਰਣਵੀਰ ਆਪਣੀ ਅਗਲੀ ਫਿਲਮ ''ਬੇਫਿਕਰੇ'' ਦੀ ਸ਼ੂਟਿੰਗ ਦੇ ਲਈ ਪੈਰਿਸ ਗਏ ਹੋਏ ਹਨ। ਇਸ ਲਈ ਰਣਵੀਰ ਨੇ ਆਪਣੀ ਵੱਡੀ ਭੈਣ ਨੂੰ ਦੀਪਿਕਾ ਦਾ ਧਿਆਨ ਰੱਖਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਦੀਪਿਕਾ ਫਿਲਮ ''ਰਾਬਤਾ'' ਦੇ ਲਈ ਇੱਕ ਆਇਟਮ ਨੰਬਰ ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ ਪਰ ਘਰ ਦੇ ਖਾਣੇ ਲਈ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਕਰਨੀ ਪੈਂਦੀ ਕਿਉਂਕਿ ਰਣਵੀਰ ਨੇ ਖੁਦ ਆਪਣੀ ਭੈਣ ਨੂੰ ਦੀਪਿਕਾ ਦਾ ਧਿਆਨ ਰੱਖਣ ਲਈ ਕਿਹਾ ਹੈ।