ਕੌਣ ਹੈ ਇਹ 19 ਸਾਲ ਦੀ Riya Singha? ਜੋ ਬਣੀ ਮਿਸ ਯੂਨੀਵਰਸ ਇੰਡੀਆ
Monday, Sep 23, 2024 - 04:43 PM (IST)
![ਕੌਣ ਹੈ ਇਹ 19 ਸਾਲ ਦੀ Riya Singha? ਜੋ ਬਣੀ ਮਿਸ ਯੂਨੀਵਰਸ ਇੰਡੀਆ](https://static.jagbani.com/multimedia/2024_9image_17_41_525254086ddd.jpg)
ਮੁੰਬਈ- ਰੀਆ ਸਿੰਘਾ ਨੇ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਰੀਆ ਸਿੰਘਾ ਨੂੰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਤਾਜ ਪਹਿਨਾਇਆ। ਇਸ ਜਿੱਤ ਤੋਂ ਬਾਅਦ ਰੀਆ ਸਿੰਘਾ ਹੁਣ ਮੈਕਸੀਕੋ 'ਚ ਹੋਣ ਵਾਲੀ ਮਿਸ ਯੂਨੀਵਰਸ 2024 'ਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿਉਂਕਿ ਮਿਸ ਯੂਨੀਵਰਸ ਇੰਡੀਆ 2024 ਲਈ 51 ਫਾਈਨਲਿਸਟਾਂ ਨੇ ਭਾਗ ਲਿਆ ਸੀ। ਇਨ੍ਹਾਂ ਸਾਰਿਆਂ ਨੂੰ ਹਰਾ ਕੇ ਰੀਆ ਸਿੰਘਾ ਨੇ ਇਹ ਖਿਤਾਬ ਜਿੱਤਿਆ ਹੈ।
ਕੌਣ ਹੈ ਰੀਆ ਸਿੰਘਾ?
ਰੀਆ ਸਿੰਘਾ 19 ਸਾਲ ਦੀ ਮਾਡਲ ਹੈ, ਜੋ ਗੁਜਰਾਤ ਦੀ ਰਹਿਣ ਵਾਲੀ ਹੈ। ਰੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੰਸਟਾਗ੍ਰਾਮ 'ਤੇ ਉਸ ਦੇ 40,000 ਤੋਂ ਜ਼ਿਆਦਾ ਫਾਲੋਅਰਜ਼ ਹਨ। ਰੀਆ ਸਿੰਘਾ ਮਿਸ ਯੂਨੀਵਰਸ ਇੰਡੀਆ 2024 ਲਈ ਪ੍ਰਤੀਯੋਗੀ ਨੰਬਰ 36 ਸੀ। ਇਸ ਖਾਸ ਮੌਕੇ 'ਤੇ ਉਰਵਸ਼ੀ ਰੌਤੇਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਤਾਜ ਪਹਿਨਾਇਆ। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਸਾਲ 2015 ਵਿੱਚ ਮਿਸ ਯੂਨੀਵਰਸ ਇੰਡੀਆ ਬਣੀ ਸੀ। ਹੁਣ ਉਹ ਇਸ ਸ਼ੋਅ ਵਿੱਚ ਜੱਜ ਵਜੋਂ ਪਹੁੰਚੀ ਸੀ।
ਕੀ ਕਿਹਾ ਰੀਆ ਸਿੰਘਾ ਨੇ?
ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਣ ਵਾਲੀ ਰੀਆ ਸਿੰਘਾ ਹੁਣ ਮੈਕਸੀਕੋ ਵਿੱਚ ਹੋਣ ਵਾਲੀ ਮਿਸ ਯੂਨੀਵਰਸ 2024 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਰੀਆ ਨੇ ਇਸ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਰੀਆ ਸਿੰਘਾ ਨੇ ਕਿਹਾ, “ਅੱਜ ਮੈਂ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਿਆ ਹੈ। ਮੈਂ ਬਹੁਤ ਧੰਨਵਾਦੀ ਹਾਂ। ਮੈਂ ਇੱਥੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਮੈਂ ਆਪਣੇ ਆਪ ਨੂੰ ਇਸ ਤਾਜ ਦੇ ਯੋਗ ਸਮਝ ਸਕਦੀ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।