ਜਦੋਂ ਸੰਜੇ ਕਪੂਰ ਨੇ ਹਨੀਮੂਨ ''ਤੇ ਕਰਿਸ਼ਮਾ ਕਪੂਰ ਦਾ ਕੀਤਾ ਸੀ ਸੌਦਾ, ਦੋਸਤਾਂ ਨਾਲ ਰਾਤ ਬਿਤਾਉਣ ਦਾ ਬਣਾਇਆ ਸੀ ਦਬਾਅ
Friday, Jun 13, 2025 - 11:19 AM (IST)

ਮੁੰਬਈ – ਕਪੂਰ ਖ਼ਾਨਦਾਨ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਬਿਜ਼ਨੈੱਸ ਟਾਈਕੂਨ ਸੰਜੇ ਕਪੂਰ ਦਾ ਬ੍ਰਿਟੇਨ ਵਿੱਚ ਪੋਲੋ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਿਰਫ 53 ਸਾਲ ਦੇ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦਾ ਵਿਆਹ ਕਾਫੀ ਤਣਾਅਪੂਰਨ ਰਿਹਾ ਸੀ।
ਕਰਿਸ਼ਮਾ ਕਪੂਰ ਨੇ 2003 ਵਿੱਚ ਆਪਣੇ ਘਰ ਕ੍ਰਿਸ਼ਨਾ ਰਾਜ ਬੰਗਲਾ, ਮੁੰਬਈ ਵਿਖੇ ਬਿਜ਼ਨੈਸਮੈਨ ਸੰਜੇ ਕਪੂਰ ਨਾਲ ਰਵਾਇਤੀ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਦੋਹਾਂ ਵਿੱਚ ਤਣਾਅ ਅਤੇ ਦੂਰੀਆਂ ਆਉਣ ਲੱਗੀਆਂ। 2014 ਵਿੱਚ ਦੋਹਾਂ ਨੇ ਅਲੱਗ ਹੋਣ ਦਾ ਫੈਸਲਾ ਲਿਆ ਅਤੇ ਤਲਾਕ ਲਈ ਅਰਜ਼ੀ ਦਿੱਤੀ।
ਹਨੀਮੂਨ ਦੀ ਸੱਚਾਈ – ਦਿਲ ਦਹਿਲਾ ਦੇਣ ਵਾਲਾ ਖੁਲਾਸਾ
ਵਿਆਹ ਦੇ 17 ਸਾਲਾਂ ਬਾਅਦ, ਇੱਕ ਇੰਟਰਵਿਊ 'ਚ ਕਰਿਸ਼ਮਾ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਰਾਜ਼ ਖੋਲ੍ਹਿਆ ਸੀ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੇ ਦੱਸਿਆ ਸੀ, "ਜਦੋਂ ਅਸੀਂ ਹਨੀਮੂਨ 'ਤੇ ਗਏ ਸੀ, ਤਾਂ ਸੰਜੇ ਨੇ ਆਪਣੇ ਦੋਸਤਾਂ ਨਾਲ ਮੇਰੀ 'ਕੀਮਤ' ਲਗਾਈ ਸੀ। ਉਹ ਚਾਹੁੰਦਾ ਸੀ ਕਿ ਮੈਂ ਉਸਦੇ ਦੋਸਤਾਂ ਨਾਲ ਇੱਕ ਰਾਤ ਬਿਤਾਵਾਂ। ਜਦੋਂ ਮੈਂ ਇਨਕਾਰ ਕੀਤਾ, ਤਾਂ ਉਸਨੇ ਮੈਨੂੰ ਬਹੁਤ ਕੁੱਟਿਆ।" ਕਰਿਸ਼ਮਾ ਨੇ ਦੱਸਿਆ ਕਿ ਸੱਸ ਨਾਲ ਵੀ ਰਿਸ਼ਤਾ ਬਹੁਤ ਖਰਾਬ ਸੀ। ਉਹ ਹਰ ਗੱਲ 'ਤੇ ਉਨ੍ਹਾਂ ਨੂੰ ਮਾਰਨ ਲੱਗ ਪੈਂਦੀ ਸੀ। ਇਨ੍ਹਾਂ ਹੀ ਨਹੀਂ, ਸੰਜੇ ਆਪਣੇ ਭਰਾ ਨੂੰ ਕਰਿਸ਼ਮਾ 'ਤੇ ਨਜ਼ਰ ਰੱਖਣ ਲਈ ਕਹਿੰਦਾ ਸੀ। ਉਨ੍ਹਾਂ ਦੋਸ਼ ਲਾਏ ਕਿ ਸੰਜੇ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ 'ਚ ਆ ਕੇ ਉਨ੍ਹਾਂ ਨੂੰ ਕੁੱਟਦਾ ਸੀ।
ਪਰਿਵਾਰਕ ਜ਼ਿੰਦਗੀ ਅਤੇ ਤਲਾਕ
ਕਰਿਸ਼ਮਾ ਅਤੇ ਸੰਜੇ ਦੇ 2 ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ। 2015 ਵਿੱਚ, ਕਰਿਸ਼ਮਾ ਨੇ ਸੰਜੇ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਵੀ ਦਰਜ ਕਰਾਇਆ ਸੀ। 2016 ਵਿੱਚ, ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, ਦੋਹਾਂ ਨੂੰ ਤਲਾਕ ਮਿਲ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਯੂ-ਟਿਊਬਰ ਨੇ ਸੜਕ 'ਤੇ ਖੁੱਲ੍ਹੇਆਮ ਛਬੀਲ ਵਾਂਗ ਵੰਡੀ ਸ਼ਰਾਬ, ਪੁਲਸ ਨੇ ਕੀਤਾ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8