ਜਦੋਂ ਰਣਵੀਰ ਸਿੰਘ ਨੇ ਦਿੱਤੀ ਰਣਬੀਰ ਕਪੂਰ ਨੂੰ ਕੰਗਨਾ ਨਾਲ ਅਫੇਅਰ ਕਰਨ ਦੀ ਸਲਾਹ

Tuesday, May 11, 2021 - 04:58 PM (IST)

ਜਦੋਂ ਰਣਵੀਰ ਸਿੰਘ ਨੇ ਦਿੱਤੀ ਰਣਬੀਰ ਕਪੂਰ ਨੂੰ ਕੰਗਨਾ ਨਾਲ ਅਫੇਅਰ ਕਰਨ ਦੀ ਸਲਾਹ

ਮੁੰਬਈ- ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਰਣਵੀਰ ਸਿੰਘ ਦੋਵੇਂ ਹੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਕਲਾਕਾਰਾਂ ’ਚੋਂ ਇਕ ਹਨ। ਭਾਵੇਂ ਹੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਹੋ ਗਿਆ ਹੋਵੇ ਪਰ ਇਕ ਸਮਾਂ ਸੀ ਜਦੋਂ ਰਣਬੀਰ ਕਪੂਰ ਅਤੇ ਦੀਪਿਕਾ ਦੇ ਇਸ਼ਕ ਦੇ ਚਰਚੇ ਹਰ ਪਾਸੇ ਹੁੰਦੇ ਸਨ। ਬਾਵਜੂਦ ਇਸ ਦੇ ਰਣਵੀਰ ਅਤੇ ਰਣਬੀਰ ਇਕ-ਦੂਜੇ ਨਾਲ ਬਹੁਤ ਚੰਗਾ ਬਾਂਡ ਸ਼ੇਅਰ ਕਰਦੇ ਹਨ। 

PunjabKesari
ਉੱਧਰ ਸਾਲ 2016 ’ਚ ਇਕ ਇੰਟਰਵਿਊ ਦੌਰਾਨ ਰਣਵੀਰ ਸਿੰਘ ਨੇ ਰਣਬੀਰ ਕਪੂਰ ਨੂੰ ਕੰਗਣਾ ਰਣੌਤ ਨਾਲ ਅਫੇਅਰ ਦੀ ਸਲਾਹ ਦਿੱਤੀ ਸੀ। ਇਸ ਇੰਟਰਵਿਊ ’ਚ ਜਦੋਂ ਰਣਵੀਰ ਸਿੰਘ ਤੋਂ ਪੁੱਛਿਆ ਗਿਆ ਕਿ ‘ਰਣਬੀਰ ਕਪੂਰ ਨੂੰ ਕਿਹੜੀ ਅਦਾਕਾਰਾ ਨਾਲ ਡੇਟ ਕਰਨਾ ਚਾਹੀਦਾ? ਇਸ ਸਵਾਲ ’ਤੇ ਰਣਵੀਰ ਨੇ ਕੰਗਨਾ ਰਣੌਤ ਦਾ ਨਾਂ ਲਿਆ ਅਤੇ ਕਿਹਾ ‘ਦੋਵਾਂ ਦੀ ਜੋੜੀ ਫਾਇਰ ਵਰਕ ਦਾ ਕੰਮ ਕਰੇਗੀ। ਰਣਬੀਰ ਨੂੰ ਵੀ ਇਹ ਪਸੰਦ ਆਵੇਗਾ। ਹਾਲਾਂਕਿ ਇਹ ਗੱਲ ਰਣਵੀਰ ਸਿੰਘ ਨੇ ਮਜ਼ਾਕ ’ਚ ਆਖੀ ਸੀ। 


ਰਣਬੀਰ ਕਪੂਰ ਨੇ ਰਣਵੀਰ ਸਿੰਘ ਦੀ ਇਸ ਗੱਲ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਾਰੇ ਜਾਣਦੇ ਹਨ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਾਲੀਵੁੱਡ ਗਲਿਆਰਿਆਂ ’ਚ ਰਣਬੀਰ ਅਤੇ ਆਲੀਆ ਭੱਟ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਖ਼ੂਬਸੂਰਤ ਜੋੜੀ ਨੂੰ ਵਿਆਹ ਦੇ ਬੰਧਣ ’ਚ ਬੱਝੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


author

Aarti dhillon

Content Editor

Related News