ਅਲੀ ਅਸਗਰ ਦੇ ਅਚਾਨਕ ਸ਼ੋਅ ਛੱਡਣ ''ਤੇ ਕਪਿਲ ਦਾ ਹੋਇਆ ਸੀ ਬੁਰਾ ਹਾਲ, ਗੁੱਸੇ ''ਚ ਚੁੱਕਣ ਲੱਗੇ ਸਨ ਇਹ ਕਦਮ

12/06/2022 5:10:23 PM

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰ ਅਲੀ ਅਸਗਰ ਨੇ ਆਪਣੇ ਕਰੀਅਰ 'ਚ ਕਈ ਟੀ. ਵੀ. ਸੀਰੀਅਲਾਂ 'ਚ ਕੰਮ ਕੀਤਾ ਹੈ ਪਰ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਉਨ੍ਹਾਂ ਦਾ 'ਦਾਦੀ' ਦਾ ਕਿਰਦਾਰ ਕਾਫ਼ੀ ਪਸੰਦ ਕੀਤਾ ਗਿਆ ਸੀ। ਹਰ ਕੋਈ ਉਨ੍ਹਾਂ ਦੇ 'ਸੈਂਸ ਆਫ ਹਿਊਮਰ' ਅਤੇ 'ਦਾਦੀ' ਦੀ ਭੂਮਿਕਾ ਦੀਆਂ ਤਾਰੀਫ਼ਾਂ ਕਰਦਾ ਸੀ। ਹਾਲਾਂਕਿ, ਇੱਕ ਸਮਾਂ ਅਜਿਹਾ ਆਇਆ ਜਦੋਂ ਅਲੀ ਨੇ ਅਚਾਨਕ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਸ਼ੋਅ ਛੱਡਣ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਨੇ ਅਲੀ ਬਾਰੇ ਅਜਿਹਾ ਬਿਆਨ ਦਿੱਤਾ, ਜਿਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ।

PunjabKesari

ਅਲੀ ਅਸਗਰ 'ਤੇ ਕਪਿਲ ਸ਼ਰਮਾ ਦਾ ਬਿਆਨ
ਅਸਲ 'ਚ ਕਾਮੇਡੀਅਨ ਕਪਿਲ ਸ਼ਰਮਾ ਸਾਲ 2019 'ਚ ਅਰਬਾਜ਼ ਖ਼ਾਨ ਦੇ ਸ਼ੋਅ 'ਪਿੰਚ' 'ਚ ਪਹੁੰਚੇ ਸਨ। ਕਪਿਲ ਨੇ ਕਿਹਾ ਕਿ ਪਹਿਲਾਂ ਸੁਨੀਲ ਗਰੋਵਰ ਅਤੇ ਫਿਰ ਅਲੀ ਅਸਗਰ ਨੇ ਸ਼ੋਅ ਛੱਡ ਕੇ ਉਨ੍ਹਾਂ ਨੂੰ ਬਹੁਤ ਦੁਖੀ ਕੀਤਾ ਸੀ। ਕਪਿਲ ਨੇ ਅਰਬਾਜ਼ ਨਾਲ ਗੱਲਬਾਤ ਦੌਰਾਨ ਜ਼ਾਹਰ ਕੀਤਾ ਸੀ ਕਿ ਉਹ ਅਲੀ ਨੂੰ ਬਲਾਕ ਕਰਨਾ ਚਾਹੁੰਦੇ ਸੀ। ਕਪਿਲ ਨੇ ਕਿਹਾ ਸੀ, "ਮੈਂ ਅਲੀ ਭਾਈ ਨੂੰ ਬਲਾਕ ਕਰਨਾ ਚਾਹਾਂਗਾ, ਕਿਉਂਕਿ ਮੈਨੂੰ ਸਮਝ ਨਹੀਂ ਆਇਆ ਕਿ ਉਹ ਕਿਉਂ ਗਏ।"

PunjabKesari

ਅਲੀ ਅਸਗਰ ਅਤੇ ਕਪਿਲ ਦੀ ਲੜਾਈ ਨੂੰ ਲੈ ਕੇ ਆਈਆਂ ਸਨ ਇਹ ਖ਼ਬਰਾਂ
ਅਲੀ ਅਸਗਰ ਤੋਂ ਪਹਿਲਾਂ ਸੁਨੀਲ ਗਰੋਵਰ ਨੇ ਵੀ ਸ਼ੋਅ ਛੱਡ ਦਿੱਤਾ ਸੀ। ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਵਿਚਕਾਰ ਲੜਾਈ ਹੋਈ ਅਤੇ ਕਪਿਲ ਨੇ ਕਾਮੇਡੀਅਨ 'ਤੇ ਹੱਥ ਉਠਾਇਆ। ਸੁਨੀਲ ਨੇ ਅਚਾਨਕ ਸ਼ੋਅ ਛੱਡ ਦਿੱਤਾ। ਫਿਰ ਅਲੀ ਅਸਗਰ ਨੇ ਵੀ ਸ਼ੋਅ ਛੱਡ ਦਿੱਤਾ, ਫਿਰ ਲੋਕਾਂ ਨੇ ਸੋਚਿਆ ਕਿ ਕਪਿਲ ਸ਼ਰਮਾ ਦੀ ਅਲੀ ਨਾਲ ਵੀ ਲੜਾਈ ਹੋਈ ਹੈ। ਹਾਲਾਂਕਿ ਬਾਅਦ 'ਚ ਅਲੀ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ ਅਤੇ ਕਪਿਲ ਦੀ ਲੜਾਈ ਨਹੀਂ ਹੋਈ। ਮੇਕਰਸ ਦੇ ਨਾਲ ਉਸ ਦੇ ਕੰਟਰੈਕਟ 'ਚ ਕੁਝ ਬਦਲਾਅ ਹੋਏ ਸਨ, ਜਿਸ ਕਾਰਨ ਉਹ ਖੁਸ਼ ਨਹੀਂ ਸੀ।

PunjabKesari

ਇਨ੍ਹਾਂ ਸ਼ੋਅਜ਼ ਰਾਹੀਂ ਅਲੀ ਅਸਗਰ ਨੇ ਕਮਾਇਆ ਖ਼ੂਬ ਨਾਂ
ਅਲੀ ਨੇ 'ਕਹਾਨੀ ਘਰ ਘਰ ਕੀ', 'ਦਿ ਡਰਾਮਾ ਕੰਪਨੀ', 'ਕਿਉੰਕੀ ਸਾਸ ਭੀ ਕਭੀ ਬਹੂ ਥੀ', 'ਤੂ ਤੂ ਮੈਂ ਮੈਂ', 'ਕਾਵਿਆਂਜਲੀ', 'ਕਿਆ ਹਦਸਾ ਕੀ ਹਕੀਕਤ' ਵਰਗੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ। ਹਾਲਾਂਕਿ, ਅਲੀ ਨੇ ਵਧੇਰੇ ਕਾਮੇਡੀ ਸ਼ੋਅ 'ਚ ਪ੍ਰਸਿੱਧੀ ਹਾਸਲ ਕੀਤੀ ਹੈ। 'ਅਕਬਰ ਕਾ ਬਾਲ ਬੀਰਬਲ', 'ਐੱਫ. ਆਈ. ਆਰ', 'ਕਾਮੇਡੀ ਸਰਕਸ', 'ਜੀਨੀ ਔਰ ਜੀਜੂ', 'ਕਾਨਪੁਰ ਵਾਲੇ ਖੁਰਾਨਸ' ਵਰਗੇ ਸ਼ੋਅਜ਼ 'ਚ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News