ਕਿਸ ਤਰ੍ਹਾਂ ਦੀ ਫਿਲਮ ਦੀ ਇੰਤਜ਼ਾਰ ਕਰ ਰਹੀ ਹੈ ਸੋਨਾਕਸ਼ੀ?
Friday, May 13, 2016 - 04:03 PM (IST)

ਮੁੰਬਈ—ਬਾਲੀਵੁੱਡ ਦੀ ਦੰਬਗ ਗਰਲ ਸੋਨਾਕਸ਼ੀ ਸਿਨਹਾ ਹਿੱਟ ਫਿਲਮ ਦਾ ਇੰਤਜ਼ਾਰ ਕਰ ਰਹੀ ਹੈ। ਸੋਨਾਕਸ਼ੀ ਸਿਨਹਾ ਦੀ ਲੰਬੇ ਸਮੇਂ ਤੋਂ ਕੋਈ ਫਿਲਮ ਨਹੀਂ ਆਈ ਹੈ। ਉਨ੍ਹਾਂ ਦੀ ਆਖਰੀ ਫਿਲਮ ''ਹਾਲੀਡੇ'' ਸੀ। ਜਿਸ ਦੀ ਸਫਲਤਾ ਦਾ ਕਰੈਡਿਟ ਅਕਸ਼ੈ ਕੁਮਾਰ ਨੂੰ ਮਿਲਿਆ। ਹੁਣ ਸੋਨਾਕਸ਼ੀ ਸਿਨਹਾ ਇੱਕ ਹਿੱਟ ਫਿਲਮ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੂੰ ਆਪਣੀ ਆਉਣ ਵਾਲੀ ਫਿਲਮ ''ਅਕੀਰਾ'' ਤੋਂ ਬਹੁਤ ਉਮੀਦ ਹੈ। ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਏ. ਆਰ. ਮੁਰਗੁਦਾਸ ਵੱਲੋਂ ਕੀਤੀ ਨਿਰਦੇਸ਼ਿਤ ਫਿਲਮ ''ਚ ਉਨ੍ਹਾਂ ਦਾ ਅਲੱਗ ਅਵਤਾਰ ਦੇਖਣ ਨੂੰ ਮਿਲੇਗਾ। ਇਹ ਉਨ੍ਹਾਂ ਦੇ ਲਈ ਪੁਆਇੰਟ ਚਾਲੂ ਕਰਨ ਵਾਲੀ ਫਿਲਮ ਹੋ ਸਕਦੀ ਹੈ। 2011 ''ਚ ਪ੍ਰਦਸ਼ਿਤ ਨਿਸ਼ਿਕਾਂਤ ਕਾਮਤ ਵੱਲੋਂ ਨਿਰਦੇਸ਼ਿਤ ਫੋਰਸ ਦੇ ਨਿਰਮਾਤਾ ਵਿਪੁਲ ਸ਼ਾਹ ਹੁਣ ਇਸ ਦਾ ਸੀਕਵਲ ਫੋਰਸ-2 ਬਣਾ ਰਹੇ ਹਨ। ਇਸ ''ਚ ਸੋਨਾਕਸ਼ੀ ਸਿਨਹਾ, ਜਾਨ ਅਬਰਾਹਮ ਦੇ ਨਾਲ ਭਾਰਤੀ ਖੁਫੀਆ ਏਜੰਸੀ ਰਾਅ ਏਜੰਟ ਦੇ ਕਿਰਦਾਰ ''ਚ ਹੈ। ਇਸ ਦਾ ਨਿਰਦੇਸ਼ਕ ਅਭਿਨੈ ਦੇਵ ਕਰ ਰਹੇ ਹਨ।