''ਯੇ ਤੀਜ ਬੜੀ ਹੈ ਮਸਤ-ਮਸਤ'' ''ਤੇ ਦੇਖੋ ਸਾਵੀ ਤੇ ਰਜਤ ਦੇ ਸਲੋਅ ਮੋਸ਼ਨ ਪਿਆਰ ਦੀ ਝਲਕ

Sunday, Aug 04, 2024 - 11:07 AM (IST)

''ਯੇ ਤੀਜ ਬੜੀ ਹੈ ਮਸਤ-ਮਸਤ'' ''ਤੇ ਦੇਖੋ ਸਾਵੀ ਤੇ ਰਜਤ ਦੇ ਸਲੋਅ ਮੋਸ਼ਨ ਪਿਆਰ ਦੀ ਝਲਕ

ਮੁੰਬਈ- ਤੀਜ ਲਈ ਸਟਾਰ ਪਲੱਸ 'ਤੇ 'ਯੇ ਤੀਜ ਬੜੀ ਹੈ ਮਸਤ ਮਸਤ' 5 ਤੋਂ 9 ਅਗਸਤ ਤੱਕ ਸ਼ਾਮ 6.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਤੀਜ ਇਕ ਤਿਉਹਾਰ ਹੈ ਜੋ ਉੱਤਰੀ ਭਾਰਤ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਵਿਆਹੀਆਂ ਔਰਤਾਂ ਤੇ ਅਣਵਿਆਹੀਆਂ ਲੜਕੀਆਂ ਦੁਆਰਾ ਮਨਾਇਆ ਜਾਂਦਾ ਹੈ। 'ਯੇ ਤੀਜ ਬੜੀ ਹੈ ਮਸਤ-ਮਸਤ' ਨਾਲ, ਪ੍ਰਸ਼ੰਸਕ ਆਪਣੇ ਮਨਪਸੰਦ ਸਟਾਰ ਪਲੱਸ ਸਟਾਰਜ਼ ਅਤੇ ਕਪਲਸ ਨੂੰ ਬਾਲੀਵੁੱਡ ਦੇ ਹਿੱਟ ਗੀਤਾਂ 'ਤੇ ਨੱਚਦੇ ਅਤੇ ਵਿਲੱਖਣ ਸਕਿਟਾਂ ਤੇ ਐਕਟਿੰਗ ਕਰਦੇ ਹੋਏ ਵੀ ਦੇਖ ਸਕਣਗੇ। ਦਰਸ਼ਕਾਂ ਦੀ ਪਸੰਦੀਦਾ ਜੋੜੀ ਸਾਵੀ ਅਤੇ ਰਜਤ ਆਪਣੀ ਅਦਾਕਾਰੀ ਨਾਲ ਪਿਆਰ ਦਾ ਜਾਦੂ ਬਿਖੇਰਨਗੇ।

ਇਹ ਖ਼ਬਰ ਵੀ ਪੜ੍ਹੋ -ਫ੍ਰੈਂਡਸ਼ਿਪ ਡੇਅ 2024 : ਜਾਣੋ ਕਿਵੇਂ ਇਹ ਮਸ਼ਹੂਰ ਹਸਤੀਆਂ ਬਣੇ ਦੋਸਤ ਤੋਂ ਹਮਸਫ਼ਰ

ਸਟਾਰ ਪਲੱਸ ਦੇ ਸ਼ੋਅ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੇ ਭਾਵਿਕਾ ਸ਼ਰਮਾ (ਸਾਵੀ) ਅਤੇ ਹਿਤੇਸ਼ ਭਾਰਦਵਾਜ (ਰਜਤ) 'ਸਤਰੰਗਾ', 'ਸਲੋ ਮੋਸ਼ਨ ਮੇਂ' ਅਤੇ 'ਲਾਲ ਪੀਲੀ ਅੱਖੀਆਂ' ਗਾਣਿਆਂ 'ਤੇ ਪ੍ਰਫਾਰਮ ਕਰਨਗੇ। ਸਟਾਰ ਪਲੱਸ ਦੇ ਸ਼ੋਅ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਭਾਵਿਕਾ ਸ਼ਰਮਾ ਉਰਫ਼ ਸਾਵੀ ਦਾ ਕਹਿਣਾ ਹੈ ਕਿ ਹਰ ਮੌਕਾ ਆਪਣੇ ਨਾਲ ਕੋਈ ਨਾ ਕੋਈ ਜਸ਼ਨ ਲੈ ਕੇ ਆਉਂਦਾ ਹੈ, ਤੀਜ ਵੀ ਆਪਣੇ ਨਾਲ ਕੋਈ ਜਸ਼ਨ ਲੈ ਕੇ ਆਉਂਦੀ ਹੈ। ਹਿਤੇਸ਼ ਭਾਰਦਵਾਜ ਉਰਫ ਰਜਤ ਨੇ ਕਿਹਾ ਕਿ ਅਸੀਂ ਸਟਾਰ ਪਰਿਵਾਰ ਨਾਲ ਤੀਜ ਦਾ ਤਿਉਹਾਰ ਮਨਾਉਣ ਜਾ ਰਹੇ ਹਾਂ। ਮੈਂ ਭਾਵਿਕਾ ਸ਼ਰਮਾ ਉਰਫ ਸਾਵੀ ਨਾਲ 'ਸਤਰੰਗਾ', 'ਲਾਲ ਪੀਲੀ ਅੱਖੀਆਂ' ਅਤੇ 'ਸਲੋ ਮੋਸ਼ਨ' 'ਤੇ ਪ੍ਰਫਾਰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News