ਨਾਗਾ ਚੈਤੰਨਿਆ ਨੇ ‘ਤੰਡੇਲ’ ਦੇ ਸੈੱਟ ’ਤੇ ਮਛੇਰਿਆਂ ਲਈ ਬਣਾਈ ਸਪੈਸ਼ਲ ਮੱਛੀ ਕੜੀ

Tuesday, Jan 21, 2025 - 04:48 PM (IST)

ਨਾਗਾ ਚੈਤੰਨਿਆ ਨੇ ‘ਤੰਡੇਲ’ ਦੇ ਸੈੱਟ ’ਤੇ ਮਛੇਰਿਆਂ ਲਈ ਬਣਾਈ ਸਪੈਸ਼ਲ ਮੱਛੀ ਕੜੀ

ਮੁੰਬਈ (ਬਿਊਰੋ) - ਨਾਗਾ ਚੈਤੰਨਿਆ ਇਨ੍ਹੀਂ ਦਿਨੀਂ ਆਪਣੀ ਫਿਲਮ ‘ਤੰਡੇਲ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਫਿਲਮ ਦੀ ਟੀਮ ਪ੍ਰੀ-ਪ੍ਰੋਡਕਸ਼ਨ ਦੌਰਾਨ ਸਖਤ ਮਿਹਨਤ ਕਰ ਰਹੀ ਹੈ ਤਾਂ ਜੋ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਸਕੇ। ਨਾਗਾ ਨੇ ਵਿਸ਼ਾਖਾਪਟਨਮ ਦੇ ਸਥਾਨਕ ਮਛੇਰਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਲਈ ਫਿਸ਼ ਕੜੀ ਤਿਆਰ ਕਰੇਗਾ। 

ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ

ਨਾਗਾ ਨੇ ਸਵਾਦੀ ‘ਚੇਪਲਾ ਪੁਲੁਸੁ’ (ਮੱਛੀ ਕੜੀ) ਤਿਆਰ ਕੀਤੀ। ਨਾਗਾ ਨੇ ਸਾਰਿਆਂ ਨੂੰ ਫਿਸ਼ ਕੜੀ ਅਤੇ ਚੌਲ ਪਰੋਸੇ। ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ, ‘ਤੰਡੇਲ ਰਾਜੂ ਯਾਨੀ ਨਾਗਾ ਚੈਤੰਨਿਆ ਨੇ ‘ਤੰਡੇਲ’ ਦੀ ਸ਼ੂਟਿੰਗ ਦੌਰਾਨ ਸਥਾਨਕ ਲੋਕਾਂ ਲਈ ਸ਼ਾਨਦਾਰ ‘ਚੇਪਲਾ ਪੁਲੁਸੁ’ ਬਣਾਇਆ।’ ਫਿਲਮ ‘ਤੰਡੇਲ’ 7 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News