‘ਵਾਰਨਿੰਗ 2’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਦੇ ਰਹੀ ਸਿਨੇਮਾਘਰਾਂ ’ਚ ਦਸਤਕ

Tuesday, Jul 25, 2023 - 10:51 AM (IST)

‘ਵਾਰਨਿੰਗ 2’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਦੇ ਰਹੀ ਸਿਨੇਮਾਘਰਾਂ ’ਚ ਦਸਤਕ

ਐਂਟਰਟੇਨਮੈਂਟ ਡੈਸਕ– ‘ਵਾਰਨਿੰਗ’ ਫ਼ਿਲਮ ਦੀ ਦਰਸ਼ਕਾਂ ਨਾਲ ਚੰਗੀ ਯਾਦ ਰਹੀ ਹੈ। ਪਹਿਲਾਂ ‘ਵਾਰਨਿੰਗ’ ਨੂੰ ਇਕ ਵੈੱਬ ਸੀਰੀਜ਼ ਵਜੋਂ ਹੰਬਲ ਮੋਸ਼ਨ ਪਿਕਚਰਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਫਿਰ ਇਸ ਨੂੰ ਮਿਲੇ ਦਰਸ਼ਕਾਂ ਦੇ ਪਿਆਰ ਦੇ ਚਲਦਿਆਂ ਵੈੱਬ ਸੀਰੀਜ਼ ਨੂੰ ਫ਼ਿਲਮ ’ਚ ਤਬਦੀਲ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ

ਸਾਲ 2021 ’ਚ ਜਦੋਂ ਇਹ ਵੈੱਬ ਸੀਰੀਜ਼ ਫ਼ਿਲਮ ਬਣ ਕੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਤਾਂ ਹਰ ਕੋਈ ਇਸ ਦੀ ਤਾਰੀਫ਼ ਕਰਨੋਂ ਖ਼ੁਦ ਨੂੰ ਰੋਕ ਨਹੀਂ ਸਕਿਆ। ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ ਤੇ ਗਿੱਪੀ ਗਰੇਵਾਲ ਦੇ ਕਿਰਦਾਰਾਂ ਦੀ ਬੇਹੱਦ ਤਾਰੀਫ਼ ਕੀਤੀ ਗਈ, ਨਾਲ ਹੀ ਡਾਇਰੈਕਟਰ ਅਮਰ ਹੁੰਦਲ ਦਾ ਨਾਂ ਵੀ ਵੱਡਾ ਹੋਇਆ।

ਹੁਣ ਫ਼ਿਲਮ ਦਾ ਦੂਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ। ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਇਕ ਪੋਸਟਰ ਸਾਂਝਾ ਕਰਦਿਆਂ ਦੱਸਿਆ ਕਿ ਫ਼ਿਲਮ 2 ਫਰਵਰੀ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਇਸ ਫ਼ਿਲਮ ਦੇ ਲੇਖਕ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਹਨ। ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਸਾਰੇਗਾਮਾ ਤੇ ਏ ਯੂਡਲੀ ਫ਼ਿਲਮਜ਼ ਦੀ ਪੇਸ਼ਕਸ਼ ਹੈ। ਇਸ ਫ਼ਿਲਮ ’ਚ ਅਦਾਕਾਰਾ ਜੈਸਮੀਨ ਭਸੀਨ ਵੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


author

Rahul Singh

Content Editor

Related News