ਆਰੀਅਨ ਡਰੱਗ ਕੇਸ ਕਰਕੇ ਸ਼ਾਹਰੁਖ ਨੂੰ ਮਿਲੀ ਪਾਕਿਸਤਾਨ ''ਚ ਰਹਿਣ ਦੀ ਸਲਾਹ

10/26/2021 1:32:49 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਚਾਹੁਣ ਵਾਲੇ ਸਿਰਫ਼ ਭਾਰਤ 'ਚ ਹੀ ਨਹੀਂ ਸਗੋ ਪੂਰੀ ਦੁਨੀਆ 'ਚ ਹਨ। ਉਨ੍ਹਾਂ ਦਾ ਪੁੱਤਰ ਆਰੀਅਨ ਖ਼ਾਨ ਇਨ੍ਹੀਂ ਦਿਨੀਂ ਡਰੱਗ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਅਜਿਹੇ 'ਚ ਸ਼ਾਹਰੁਖ ਅਤੇ ਆਰੀਅਨ ਨੂੰ ਲੈ ਕੇ ਦੁਨੀਆ ਦੇ ਬਹੁਤ ਸਾਰੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗੁਆਂਢੀ ਮੁਲਕ ਪਾਕਿਸਤਾਨ ਦੇ ਇਕ ਐਂਕਰ ਅਤੇ ਪੱਤਰਕਾਰ ਨੇ ਵੀ ਆਰੀਅਨ ਡਰੱਗਸ ਕੇਸ ਨੂੰ ਲੈ ਕੇ ਸ਼ਾਹਰੁਖ ਲਈ ਵੱਡੀ ਗੱਲ ਕਹੀ ਹੈ।

PunjabKesari

ਇਹ ਪਾਕਿਸਤਾਨੀ ਐਂਕਰ ਵਕਾਰ ਜਾਕਾ ਹੈ। ਵਕਾਰ ਜਾਕਾ ਪਾਕਿਸਤਾਨ ਦੇ ਮਸ਼ਹੂਰ ਐਂਕਰ ਅਤੇ ਪੱਤਰਕਾਰਾਂ 'ਚੋਂ ਇਕ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਆਰੀਅਨ ਡਰੱਗਸ 'ਤੇ ਸ਼ਾਹਰੁਖ ਦਾ ਸਮਰਥਨ ਕੀਤਾ ਹੈ। ਨਾਲ ਹੀ ਉਸ ਨੇ ਭਾਰਤ ਛੱਡ ਪਾਕਿਸਤਾਨ 'ਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਵਕਾਰ ਜਾਕਾ ਨੂੰ ਕਿੰਗ ਖ਼ਾਨ ਲਈ ਇਹ ਗੱਲ ਕਹਿਣਾ ਕਾਫੀ ਭਾਰੀ ਪੈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਸ ਨੂੰ ਰੱਜ ਕੇ ਟਰੋਲ ਵੀ ਕਰ ਰਹੇ ਹਨ।

PunjabKesari

ਦਰਅਸਲ, ਵਕਾਰ ਜਾਕਾ ਨੇ ਹਾਲ ਹੀ 'ਚ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ 'ਤੇ ਸ਼ਾਹਰੁਖ ਨੂੰ ਲੈ ਕੇ ਕਿਹਾ, ''ਸ਼ਾਹਰੁਖ ਖ਼ਾਨ ਸਰ, ਭਾਰਤ ਛੱਡੋ ਅਤੇ ਪਰਿਵਾਰ ਸਮੇਤ ਪਾਕਿਸਤਾਨ 'ਚ ਸ਼ਿਫ਼ਟ ਹੋ ਜਾਓ। ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ, ਇਹ ਬੇਵਕੂਫੀ ਹੈ। ਮੈਂ ਸ਼ਾਹਰੁਖ ਖ਼ਾਨ ਨਾਲ ਖੜ੍ਹਾ ਹਾਂ।'' ਸੋਸ਼ਲ ਮੀਡੀਆ 'ਤੇ ਵਕਾਰ ਜਾਕਾ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ।

ਨੋਟ - ਸ਼ਾਹਰੁਖ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News