'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ ਜਤਾਇਆ ਦੁੱਖ
Saturday, Apr 11, 2026 - 03:15 PM (IST)
ਐਂਟਰਟੇਨਮੈਂਟ ਡੈਸਕ : ਧਾਰਮਿਕ ਨਗਰੀ ਵ੍ਰਿੰਦਾਵਨ 'ਚ ਯਮੁਨਾ ਨਦੀ ਦੇ ਘਾਟ 'ਤੇ ਵਾਪਰੇ ਭਿਆਨਕ ਹਾਦਸੇ 'ਚ ਪੰਜਾਬ ਤੋਂ ਗਏ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ, ਸ਼ਰਧਾਲੂਆਂ ਨਾਲ ਭਰੀ ਇੱਕ ਕਿਸ਼ਤੀ ਯਮੁਨਾ ਨਦੀ 'ਚ ਡੁੱਬ ਗਈ, ਜਿਸ ਕਾਰਨ ਕਈ ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਦਰਦਨਾਕ ਹਾਦਸੇ 'ਤੇ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਮਹਾਕਾਲ ਦੀ ਸ਼ਰਨ 'ਚ ਪਹੁੰਚੀ ਅਦਾਕਾਰਾ ਸਾਰਾ ਅਰਜੁਨ, ਕਿਹਾ- ਇਹ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ

ਬੀ ਪਰਾਕ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਰਦ
ਹਾਦਸੇ ਦੀ ਖ਼ਬਰ ਸੁਣਦਿਆਂ ਹੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਅੱਜ ਯਮੁਨਾ ਘਾਟ 'ਤੇ ਵਾਪਰੇ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਲਈ ਮੇਰੀਆਂ ਦੁਆਵਾਂ। ਠਾਕੁਰ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।"
ਕਿਵੇਂ ਵਾਪਰਿਆ ਹਾਦਸਾ?
ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਵ੍ਰਿੰਦਾਵਨ ਵਿੱਚ ਯਮੁਨਾ ਨਦੀ ਦੀ ਸੈਰ ਅਤੇ ਦਰਸ਼ਨਾਂ ਲਈ ਕਿਸ਼ਤੀ ਵਿੱਚ ਸਵਾਰ ਹੋਏ ਸਨ। ਇਸੇ ਦੌਰਾਨ ਅਚਾਨਕ ਕਿਸ਼ਤੀ ਸੰਤੁਲਨ ਵਿਗੜਨ ਕਾਰਨ ਪਾਣੀ ਵਿੱਚ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਗੋਤਾਖੋਰਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ, ਪਰ ਅਫਸੋਸ ਕਈ ਜ਼ਿੰਦਗੀਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ 'ਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ, ਜਦੋਂਕਿ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸਿਰਫ 18 ਸਾਲ ਦੀ ਉਮਰ 'ਚ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ, ਜਾਣੋ ਆਖਿਰ ਕੌਣ ਹੈ ਇਹ ਅਦਾਕਾਰਾ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
