ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

Friday, Jul 05, 2024 - 09:27 AM (IST)

ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

ਮੁੰਬਈ- ਵਿਵੇਕ ਓਬਰਾਏ 'ਮਸਤੀ', 'ਸਾਥੀਆ', 'ਓਮਕਾਰਾ' ਅਤੇ 'ਸ਼ੂਟਆਊਟ ਐਟ ਲੋਖੰਡਵਾਲਾ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਦੌਰਾਨ ਅਦਾਕਾਰ ਨੇ ਵੱਡਾ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਵੇਕ ਨੇ ਸਪੱਸ਼ਟ ਕੀਤਾ ਹੈ ਕਿ ਇਕ ਸਮੇਂ ਉਹ ਫਿਲਮ ਇੰਡਸਟਰੀ ਲਾਬੀ ਦਾ ਸ਼ਿਕਾਰ ਹੋ ਗਏ ਸਨ। ਅਦਾਕਾਰ ਆਪਣੇ ਬਿਆਨ ਕਾਰਨ ਕਾਫੀ ਸੁਰਖੀਆਂ ਬਟੋਰ ਰਹੇ ਹਨ। ਵਿਵੇਕ ਓਬਰਾਏ ਦਾ ਫ਼ਿਲਮੀ ਕੈਰੀਅਰ ਲਗਭਗ ਖਤਮ ਹੋ ਗਿਆ ਸੀ ਕਿਉਂਕਿ ਉਨ੍ਹਾਂ ਦਾ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨਾਲ ਜਨਤਕ ਤੌਰ ਉੱਤੇ ਝਗੜਾ ਹੋਇਆ ਸੀ ਅਤੇ ਵਿਵੇਕ ਓਬਰਾਏ  ਨੇ ਸਲਮਾਨ ਖ਼ਾਨ 'ਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਹਾਲ ਹੀ 'ਚ ਉਨ੍ਹਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਫਿਲਮਾਂ ਹਿੱਟ ਹੋਈਆਂ, ਉਨ੍ਹਾਂ ਦੀ ਐਕਟਿੰਗ ਦੀ ਤਾਰੀਫ ਹੋਈ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਫਿਲਮਾਂ ਨਹੀਂ ਮਿਲੀਆਂ ਅਤੇ ਫਿਰ ਉਨ੍ਹਾਂ ਨੂੰ ਕਾਰੋਬਾਰ ਦੀ ਦੁਨੀਆ 'ਚ ਕਦਮ ਰੱਖਣਾ ਪਿਆ।

ਇਹ ਵੀ ਪੜ੍ਹੋ- 'ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

ਇਕ ਇੰਟਰਵਿਊ 'ਚ ਗੱਲ ਕਰਦੇ ਹੋਏ ਵਿਵੇਕ ਓਬਰਾਏ ਨੇ ਕਿਹਾ, 'ਮੈਂ ਕੁਝ ਸਮੇਂ ਤੋਂ ਹੋਰ ਕਾਰੋਬਾਰ ਕਰ ਰਿਹਾ ਹਾਂ। ਮੇਰੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਆਇਆ ਜਦੋਂ ਮੇਰੀਆਂ ਫਿਲਮਾਂ ਹਿੱਟ ਹੋਈਆਂ, ਅਦਾਕਾਰੀ ਦੀ ਤਾਰੀਫ ਹੋਈ, ਫਿਰ ਵੀ ਜੇਕਰ ਤੁਹਾਨੂੰ ਕੋਈ ਰੋਲ ਨਹੀਂ ਮਿਲ ਰਿਹਾ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸਿਸਟਮ ਅਤੇ ਲਾਬੀ ਦਾ ਸ਼ਿਕਾਰ ਹੋ ਰਹੇ ਹੋ। ਅਜਿਹੀ ਸਥਿਤੀ 'ਚ ਤੁਹਾਡੇ ਕੋਲ ਸਿਰਫ ਦੋ ਵਿਕਲਪ ਬਚਦੇ ਹਨ। ਤੁਸੀਂ ਜਾਂ ਤਾਂ ਉਦਾਸ ਹੋ ਜਾਓ ਜਾਂ ਇਸ ਨੂੰ ਚੁਣੌਤੀ ਵਜੋਂ ਲੈਂਦੇ ਹੋ ਅਤੇ ਆਪਣੀ ਕਿਸਮਤ ਖੁਦ ਲਿਖਦੇ ਹੋ। ਮੈਂ ਵੀ ਇਹੀ ਰਸਤਾ ਅਪਣਾਇਆ ਤੇ ਇਸ ਸਥਿਤੀ ਨੂੰ ਚੁਣੌਤੀ ਦੀ ਤਰ੍ਹਾਂ ਲਿਆ।

ਇਹ ਵੀ ਪੜ੍ਹੋ- Anant-Radhika ਦੇ ਸੰਗੀਤ 'ਚ ਪਰਫਾਰਮ ਕਰਨਗੇ ਜਸਟਿਨ ਬੀਬਰ, ਲੈਣਗੇ ਇੰਨੀ ਫੀਸ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨਾਲ ਜਨਤਕ ਵਿਵਾਦ ਤੋਂ ਬਾਅਦ ਵਿਵੇਕ ਓਬਰਾਏ ਦੇ ਕਰੀਅਰ 'ਚ ਗਿਰਾਵਟ ਆਈ ਸੀ। 2003 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਿਵੇਕ ਨੇ ਸਲਮਾਨ 'ਤੇ ਐਸ਼ਵਰਿਆ ਰਾਏ ਨਾਲ ਉਸ ਸਮੇਂ ਦੇ ਰਿਸ਼ਤੇ ਕਾਰਨ ਧਮਕੀਆਂ ਦੇਣ ਦਾ ਦੋਸ਼ ਵੀ ਲਗਾਇਆ ਸੀ। ਉਨ੍ਹਾਂ ਦੇ ਕਥਿਤ ਬ੍ਰੇਕਅੱਪ ਤੋਂ ਬਾਅਦ ਐਸ਼ਵਰਿਆ ਨੇ ਅਪ੍ਰੈਲ 2007 'ਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾ ਲਿਆ ਸੀ।ਵਿਵੇਕ ਓਬਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਮਸ਼ਹੂਰ ਫਰੈਂਚਾਇਜ਼ੀ 'ਮਸਤੀ' ਦੇ ਚੌਥੇ ਭਾਗ 'ਚ ਨਜ਼ਰ ਆਉਣਗੇ। ਫ਼ਿਲਮ 'ਚ ਵਿਵੇਕ ਦੇ ਨਾਲ ਰਿਤੇਸ਼ ਦੇਸ਼ਮੁਖ ਅਤੇ ਆਫਤਾਬ ਸ਼ਿਵਦਾਸਾਨੀ ਚੌਥੀ ਵਾਰ ਇਕੱਠੇ ਨਜ਼ਰ ਆਉਣਗੇ।

 


author

Priyanka

Content Editor

Related News