‘ਆਮਿਰ ਖ਼ਾਨ ਦੀ ਸਾਬਾਸ਼ੀ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ

03/30/2022 10:28:53 AM

ਮੁੰਬਈ (ਬਿਊਰੋ)– ਹਿੰਦੀ ਫ਼ਿਲਮ ਇੰਡਸਟਰੀ ’ਚ ਵਿਸ਼ਾਲ ਜੇਠਵਾ ਦੇ ਜੀਵਨ ਤੇ ਕਰੀਅਰ ਦਾ ਸਭ ਤੋਂ ਅਨਮੋਲ ਪਲ ਉਦੋਂ ਆਇਆ, ਜਦੋਂ ਆਮਿਰ ਖ਼ਾਨ ਨੇ ‘ਮਰਦਾਨੀ 2’ ’ਚ ਉਨ੍ਹਾਂ ਦੇ ਸ਼ਾਨਦਾਰ ਅਭਿਨੈ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ

ਵਿਸ਼ਾਲ ਨੂੰ 2019 ਤੇ 2020 ’ਚ ਅੈਵਾਰਡ ਸਮਾਰੋਹਾਂ ’ਚ ਬੈਸਟ ਡੈਬਿਊਟੈਂਟ ਅੈਵਾਰਡ ਮਿਲਿਆ ਕਿਉਂਕਿ ਫ਼ਿਲਮ ’ਚ ਉਨ੍ਹਾਂ ਦੀ ਖਲਨਾਇਕੀ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਆਮਿਰ ਖ਼ਾਨ ਕਲਾਕਾਰਾਂ ਦੀ ਵਰਤਮਾਨ ਪੀੜ੍ਹੀ ਬਾਰੇ ਕੀ ਸੋਚਦੇ ਹਨ, ਇਸ ਬਾਰੇ ਵਿਸ਼ਾਲ ਦਾ ਵਿਸ਼ੇਸ਼ ਉਦਾਹਰਣ ਦਿੰਦਿਆਂ ਆਮਿਰ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਬਹੁਤ ਤੇਜ਼ ਹੈ।

ਵਿਸ਼ਾਲ ਜੇਠਵਾ, ਜਿਸ ਨੇ ‘ਮਰਦਾਨੀ 2’ ’ਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ, ਉਹ ਬਹੁਤ ਹੀ ਚੰਗੇ ਕਲਾਕਾਰ ਹਨ। ਇਹ ਨੌਜਵਾਨ ਕਲਾਕਾਰ ਬਹੁਤ ਹੀ ਚੰਗਾ ਤੇ ਸ਼ਾਨਦਾਰ ਕਲਾਕਾਰ ਹੈ।

ਆਮਿਰ ਤੋਂ ਮਿਲੀ ਸ਼ਾਬਾਸ਼ੀ ਬਾਰੇ ਵਿਸ਼ਾਲ ਨੇ ਕਿਹਾ ਕਿ ਇਹ ਮੇਰੇ ਜੀਵਨ ਤੇ ਫ਼ਿਲਮ ਉਦਯੋਗ ’ਚ ਮੇਰੇ ਕਰੀਅਰ ਦਾ ਬਹੁਤ ਹੀ ਮਾਣ ਵਾਲਾ ਪਲ ਹੈ। ਆਮਿਰ ਖ਼ਾਨ ਸਰ ਜਿਹੇ ਮਹਾਨ ਕਲਾਕਾਰ ਨੂੰ ‘ਮਰਦਾਨੀ 2’ ’ਚ ਮੇਰਾ ਪ੍ਰਦਰਸ਼ਨ ਚੰਗਾ ਲੱਗਾ, ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News