ਬਾਬਿਲ ਖਾਨ ਦੀ ਵੀਡੀਓ ''ਤੇ ਵਿੰਦੂ ਦਾਰਾ ਸਿੰਘ ਨੇ ਦਿੱਤੀ ਪ੍ਰਤੀਕਿਰਿਆ
Monday, May 05, 2025 - 05:19 PM (IST)

ਐਂਟਰਟੇਨਮੈਂਟ ਡੈਸਕ- ਸਵ. ਅਦਾਕਾਰ ਇਰਫਾਨ ਖਾਨ ਦੇ ਪੁੱਤਰ ਬਾਬਿਲ ਖਾਨ ਦਾ ਹਾਲ ਹੀ 'ਚ ਇਕ ਭਾਵੁਕ ਵੀਡੀਓ ਸੋਸ਼ਲ ਮੀਡੀਓ 'ਤੇ ਵਾਇਰਲ ਹੋਇਆ ਸੀ,ਜਿਸ 'ਚ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਕਈ ਗੰਭੀਰ ਗੱਲਾਂ ਆਖੀਆਂ। ਵੀਡੀਓ 'ਚ ਬਾਬਿਲ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਕੁਝ ਕਲਾਕਾਲਾਂ ਦਾ ਨਾਂ ਲੈਂਦੇ ਹੋਏ ਫਿਲਮ ਇੰਡਸਟਰੀ ਨੂੰ ਰੂਡ ਅਤੇ ਸਭ ਤੋਂ ਜ਼ਿਆਦਾ ਫੇਕ ਦੱਸਿਆ ਸੀ। ਹਾਲਾਂਕਿ ਬਾਅਦ 'ਚ ਬਾਬਿਲ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਹਾਲ ਹੀ 'ਚ ਬਾਬਿਲ ਦੇ ਉਸ ਵੀਡੀਓ 'ਤੇ ਅਦਾਕਾਰ ਵਿੰਦੂ ਦਾਰਾ ਸਿੰਘ ਨੇ ਆਪਣੇ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਸ ਦੀ ਤਾਰੀਫ ਕਰਦੇ ਹੋਏ ਇਕ ਖਾਸ ਸਲਾਹ ਵੀ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿੰਦੂ ਦਾਰਾ ਨੇ ਕਿਹਾ, "ਬਾਬਿਲ ਇੱਕ ਸੁਪਰਸਟਾਰ ਦਾ ਪੁੱਤਰ ਹੈ। ਉਹ ਇੱਕ ਸਟਾਰ ਕਿਡ ਹੈ, ਪਰ ਜਦੋਂ ਤੁਸੀਂ ਉਦਾਸ ਜਾਂ ਡਿਪ੍ਰੈਸ਼ਨ 'ਚ ਹੁੰਦੇ ਹੋ, ਤਾਂ ਸੋਸ਼ਲ ਮੀਡੀਆ ਤੋਂ ਦੂਰ ਰਹੋ। ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਅਸੀਂ ਭਾਰਤ ਵਿੱਚ ਹਾਂ ਅਤੇ ਬਾਲੀਵੁੱਡ ਵਿੱਚ ਇੰਨੇ ਅੱਗੇ ਆ ਗਏ ਹਾਂ ਕਿ ਲੋਕ ਸਾਨੂੰ ਪਛਾਣਦੇ ਹਨ। ਪੂਰੀ ਦੁਨੀਆ ਇਸ ਸਮੇਂ ਬਾਬਿਲ ਨੂੰ ਨਹੀਂ ਜਾਣਦੀ, ਪਰ ਇੱਕ ਦਿਨ ਉਸਨੂੰ ਜ਼ਰੂਰ ਜਾਣੇਗੀ। ਉਸ ਦਿਨ ਉਹ ਇਸ ਵੀਡੀਓ 'ਤੇ ਪਛਤਾਵੇਗਾ। ਅਜਿਹਾ ਵੀਡੀਓ ਬਣਾਉਣਾ ਇੱਕ ਗਲਤੀ ਹੈ, ਕਿਉਂਕਿ ਇਹ ਤੁਹਾਨੂੰ ਸਾਰੀ ਉਮਰ ਪਰੇਸ਼ਾਨ ਕਰੇਗਾ।"
ਵੀਡੀਓ ਵਿੱਚ ਕੀ ਸੀ?
ਬਾਬਿਲ ਖਾਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਨ੍ਹਾਂ ਨੇ ਬਾਲੀਵੁੱਡ ਨੂੰ ਨਕਲੀ ਅਤੇ ਬੁਰਾ ਕਿਹਾ। ਵੀਡੀਓ ਵਿੱਚ, ਬਾਬਿਲ ਨੇ ਕਿਹਾ ਸੀ, "ਬਾਲੀਵੁੱਡ ਸਭ ਤੋਂ ਵੱਧ ਨਕਲੀ ਇੰਡਸਟਰੀ ਹੈ ਜਿਸ ਵਿੱਚ ਮੈਂ ਹੁਣ ਤੱਕ ਕੰਮ ਕੀਤਾ ਹੈ, ਪਰ ਸ਼ਨਾਇਆ ਕਪੂਰ, ਅਨੰਨਿਆ ਪਾਂਡੇ, ਅਰਜੁਨ ਕਪੂਰ, ਸਿਧਾਂਤ ਚਤੁਰਵੇਦੀ, ਰਾਘਵ ਜੁਯਾਲ, ਆਦਰਸ਼ ਗੌਰਵ ਅਤੇ ਅਰਿਜੀਤ ਸਿੰਘ ਵਰਗੇ ਕੁਝ ਲੋਕ ਹਨ ਜੋ ਇਸਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ। ਮੇਰੇ ਕੋਲ ਤੁਹਾਨੂੰ ਦਿਖਾਉਣ ਲਈ ਬਹੁਤ ਕੁਝ ਹੈ।" ਬਾਬਿਲ ਦੇ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ।
ਟੀਮ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ
ਹਾਲਾਂਕਿ ਬਾਬਿਲ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ, ਬਾਬਿਲ ਨੇ ਆਪਣੇ ਕੰਮ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ, ਜਿਸ ਲਈ ਉਸਨੂੰ ਬਹੁਤ ਪ੍ਰਸ਼ੰਸਾ ਮਿਲੀ ਹੈ। ਹਰ ਦੂਜੇ ਵਿਅਕਤੀ ਵਾਂਗ, ਬਾਬਿਲ ਨੂੰ ਵੀ ਔਖੇ ਦਿਨਾਂ ਵਿੱਚੋਂ ਲੰਘਦਾ ਹੈ ਅਤੇ ਅੱਜ ਦਾ ਦਿਨ ਉਨ੍ਹਾਂ ਵਿੱਚੋਂ ਇੱਕ ਸੀ।"